ਬੀ.ਸੀ. ਦੇ ਸੰਸਦ ਮੈਂਬਰ ਡੌਨ ਡੇਵਿਸ ਨੇ ਲਈ ਐਨਡੀਪੀ ਨੇਤਾ ਜਗਮੀਤ ਸਿੰਘ ਦੀ ਥਾਂ
B.C. MP Don Davies chosen as interim NDP leader to succeed Jagmeet Singh
ਜ਼ਿਕਰਯੋਗ ਹੈ ਐਨਡੀਪੀ ਨੇ ਪਿਛਲੇ ਹਫ਼ਤੇ ਅਧਿਕਾਰਤ ਪਾਰਟੀ ਦਾ ਦਰਜਾ ਗੁਆ ਦਿੱਤਾ। ਇਸ ਤੋਂ ਪਹਿਲਾਂ ਅਜਿਹਾ 1993 ਦੀਆਂ ਚੋਣਾਂ ਤੋਂ ਵਿੱਚ ਹੋਇਆ ਸੀ ਜਦੋਂ ਐਨਡੀਪੀ ਨੂੰ ਸਿਰਫ ਨੌਂ ਸੀਟਾਂ ਹੀ ਮਿਲੀਆਂ ਸਨ ਫਿਰ 1997 ਦੀਆਂ ਚੋਣਾਂ ਵਿੱਚ ਐਨਡੀਪੀ ਨੇ 21 ਸੀਟਾਂ ਪ੍ਰਾਪਤ ਕਰਕੇ ਅਧਿਕਾਰਤ ਪਾਰਟੀ ਦਾ ਦਰਜਾ ਮੁੜ ਪ੍ਰਾਪਤ ਕੀਤਾ। ਮੌਜੂਦਾ ਸਮੇਂ ਐਨਡੀਪੀ ਕੋਲ ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਸੀਟਾਂ, ਅਲਬਰਟਾ ਵਿੱਚ ਇੱਕ, ਮੈਨੀਟੋਬਾ ਵਿੱਚ ਇੱਕ, ਕਿਊਬੈਕ ਵਿੱਚ ਇੱਕ ਅਤੇ ਨੁਨਾਵੁਤ ਲਈ ਇੱਕ ਸੀਟ ਹੈ। ਇਸ ਮੌਕੇ ਪਾਰਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲੀਡਰਸ਼ਿਪ ਮੁਕਾਬਲੇ ਲਈ ਨਿਯਮ ਅਤੇ ਸਮਾਂ ਬਾਅਦ ਵਿੱਚ ਨਿਰਧਾਰਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਨਵੇਂ ਚੁਣੇ ਗਏ ਨੇਤਾ ਡੇਵਿਸ ਨੇ ਵੈਨਕੂਵਰ ਕਿੰਗਸਵੇ ਵਿੱਚ ਲਿਬਰਲ ਨੇਤਾ ਐਮੀ ਗਿੱਲ ਨੂੰ ਮਹਿਜ਼ 303 ਵੋਟਾਂ ਦੇ ਫਰਕ ਨਾਲ ਹਰਾਇਆ। ਡੇਵਿਸ ਨੇ ਚੋਣ ਮੁਹਿੰਮ ਦੌਰਾਨ ਰਵਾਇਤੀ ਐਨਡੀਪੀ ਸਮਰਥਨ ਤੋਂ ਬਾਹਰ ਕਈ ਸਮਰਥਨ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ ਸਾਬਕਾ ਸੰਘੀ ਲਿਬਰਲ ਨਿਆਂ ਮੰਤਰੀ ਜੋਡੀ ਵਿਲਸਨ-ਰੇਬੋਲਡ ਅਤੇ ਹਾਊਸ ਆਫ ਕਾਮਨਜ਼ ਲਈ ਸਾਬਕਾ ਸਾਰਜੈਂਟ-ਐਟ-ਆਰਮਜ਼ ਕੇਵਿਨ ਵਿਕਰਸ ਸ਼ਾਮਲ ਹਨ। ਸਾਬਕਾ ਸੰਸਦ ਮੈਂਬਰ ਚਾਰਲੀ ਐਂਗਸ ਦਾ ਕਹਿਣਾ ਹੈ ਕਿ ਪਾਰਟੀ ਨੇ ਮੁੱਖ ਸਮਰਥਕਾਂ ਨਾਲ ਸੰਪਰਕ ਗੁਆ ਦਿੱਤਾ ਅਤੇ ਨੇਤਾ ਦੀ ਸ਼ਖਸੀਅਤ ’ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕੀਤਾ। ਦੱਸ ਦਈਏ ਅਲਬਰਟਾ ਐਨਡੀਪੀ ਨੇ ਸ਼ਨੀਵਾਰ ਨੂੰ ਸੂਬਾਈ ਪੱਧਰ ’ਤੇ ਸਾਈਨ ਅੱਪ ਕਰਦੇ ਸਮੇਂ ਮੈਂਬਰਾਂ ਨੂੰ ਸੰਘੀ ਪਾਰਟੀ ਵਿੱਚ ਲਾਜ਼ਮੀ ਮੈਂਬਰਸ਼ਿਪ ਤੋਂ ਬਾਹਰ ਹੋਣ ਦੀ ਆਗਿਆ ਦੇਣ ਦੇ ਹੱਕ ਵਿੱਚ ਭਾਰੀ ਵੋਟ ਦਿੱਤੀ।
















