ਪ੍ਰਧਾਨ ਮੰਤਰੀ ਕਾਰਨੀ ਬ੍ਰਸੇਲਜ਼ ਵਿੱਚ ਸੋਮਵਾਰ ਨੂੰ ਕਰਨਗੇ ਕੈਨੇਡਾ-ਯੂਰਪ ਸੁਰੱਖਿਆ ਅਤੇ ਰੱਖਿਆ ਸਮਝੌਤੇ ’ਤੇ ਦਸਤਖਤ 

Prime Minister Carney to sign Canada-Europe security and defence agreement in Brussels on Monday

ਪ੍ਰਧਾਨ ਮੰਤਰੀ ਕਾਰਨੀ ਬ੍ਰਸੇਲਜ਼ ਵਿੱਚ ਸੋਮਵਾਰ ਨੂੰ ਕਰਨਗੇ ਕੈਨੇਡਾ-ਯੂਰਪ ਸੁਰੱਖਿਆ ਅਤੇ ਰੱਖਿਆ ਸਮਝੌਤੇ ’ਤੇ ਦਸਤਖਤ 

ਓਟਾਵਾ-ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋਮਵਾਰ ਨੂੰ ਬ੍ਰਸੇਲਜ਼ ਵਿੱਚ ਯੂਰਪੀ ਨੇਤਾਵਾਂ ਨਾਲ ਇੱਕ ਸੁਰੱਖਿਆ ਅਤੇ ਰੱਖਿਆ ਭਾਈਵਾਲੀ ਸਮਝੌਤਾ ’ਤੇ ਦਸਤਖਤ ਕਰਨਗੇ ਜੋ ਯੂਰਪ ਦੇ ਕਿਸੇ ਤੀਜੇ ਦੇਸ਼ ਨਾਲ ਹੁਣ ਤੱਕ ਦੇ ਸਭ ਤੋਂ ਵਿਆਪਕ ਸਮਝੌਤਿਆਂ ਵਿੱਚੋਂ ਇੱਕ ਹੋਵੇਗਾ।  ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਐਤਵਾਰ ਨੂੰ ਕੈਨੇਡਾ - ਯੂਰਪੀਅਨ ਯੂਨੀਅਨ ਸੰਮੇਲਨ ਲਈ ਯੂਰਪ ਜਾਣਗੇ ਜਿੱਥੇ ਉਹਨਾਂ ਦੀ ਸੋਮਵਾਰ ਸ਼ਾਮ ਨੂੰ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਾਲ ਹੋਣ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕੈਨੇਡਾ ਨੂੰ ਮੁੱਖ ਭਾਈਵਾਲ” ਕਹਿੰਦੇ ਹੋਏ ਯੂਰਪ ਨੇ ਅਲਬਰਟਾ ਵਿੱਚ ਜੀ 7 ਸੰਮੇਲਨ ਵਿੱਚ ਵਾਨ ਡੇਰ ਲੇਅਨ ਨੇ ਪੁਸ਼ਟੀ ਕੀਤੀ ਕਿ ਸਮਝੌਤੇ ’ਤੇ ਸੋਮਵਾਰ ਨੂੰ ਬ੍ਰਸੇਲਜ਼ ਵਿੱਚ ਦਸਤਖਤ ਕੀਤੇ ਜਾਣਗੇ। ਇਸ ਮੌਕੇ ਵੌਨ ਡੇਰ ਲੇਅਨ ਨੇ ਜੀ 7 ਸੰਮੇਲਨ ਮੌਕੇ ਕਿਹਾ ਸੀ ਕਿ ਇਹ ਇੱਕ ਅਜਿਹਾ ਪਲ ਵੀ ਹੈ ਜਿੱਥੇ ਅਸੀਂ ਯੂਰਪ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਰੱਖਿਆ ਢਾਂਚੇ ਵਿੱਚ ਕੈਨੇਡਾ ਦੀ ਭੂਮਿਕਾ ਨੂੰ ਮਜ਼ਬੂਤ  ਕਰ ਸਕਦੇ ਹਾਂ।  ਗੌਰਤਲਬ ਹੈ ਕਿ ਇਹ ਸਮਝੌਤਾ ਸੰਕਟ ਪ੍ਰਬੰਧਨ, ਫੌਜੀ ਗਤੀਸ਼ੀਲਤਾ, ਸਮੁੰਦਰੀ ਸੁਰੱਖਿਆ, ਸਾਈਬਰ ਅਤੇ ਸਾਈਬਰ ਖਤਰਿਆਂ ਅਤੇ ਰੱਖਿਆ ਉਦਯੋਗਿਕ ਸਹਿਯੋਗ ’ਤੇ ਸਾਂਝੇ ਕੰਮ ਲਈ ਨਵੇਂ ਰਸਤੇ ਖੋਲ੍ਹੇਗਾ।”  ਗੱਲਬਾਤ ਦੌਰਾਨ ਯੂਰਪੀਅਨ ਯੂਨੀਅਨ ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੱਕ ਵਾਰ ਖਰੀਦ ਸਮਝੌਤਾ ਹੋ ਜਾਣ ਤੋਂ ਬਾਅਦ ਕੈਨੇਡਾ ਨੂੰ ਖਰੀਦ ਦੇ ਮੌਕਿਆਂ ਬਾਰੇ ਮੈਂਬਰ ਦੇਸ਼ਾਂ ਨਾਲ ਚਰਚਾ ਸ਼ੁਰੂ ਕਰਨ ਲਈ ਯੂਰਪੀਅਨ ਕਮਿਸ਼ਨ ਨਾਲ ਇੱਕ ਦੁਵੱਲੇ ਸਮਝੌਤੇ ’ਤੇ ਗੱਲਬਾਤ ਕਰਨੀ ਪਵੇਗੀ।  ਦੱਸ ਦਈਏ ਬ੍ਰਸੇਲਜ਼ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੀ ਨਾਟੋ ਨੇਤਾਵਾਂ ਦੇ ਸੰਮੇਲਨ ਲਈ ਹੇਗ ਦੀ ਯਾਤਰਾ ਕਰਨਗੇ, ਜਿੱਥੇ ਨਾਟੋ ਮੈਂਬਰਾਂ ਦੇ ਰੱਖਿਆ ਖਰਚ ਦੇ ਟੀਚੇ ਨੂੰ ਮੌਜੂਦਾ ਦੋ ਪ੍ਰਤੀਸ਼ਤ ਤੋਂ 74P ਦੇ ਪੰਜ ਪ੍ਰਤੀਸ਼ਤ ਤੱਕ ਵਧਾਉਣ ’ਤੇ ਚਰਚਾਵਾਂ ਨੂੰ ਅੱਗੇ ਵਧਾਉਣ ਦੀ ਉਮੀਦ ਹੈ।