ਪਾਕਿਸਤਾਨ ਸ਼ਾਂਤੀ ਲਈ”ਗੱਲਬਾਤ ਕਰਨ ਲਈ ਤਿਆਰ: ਪ੍ਰਧਾਨ ਮੰਤਰੀ ਸ਼ਰੀਫ

ਪਾਕਿਸਤਾਨ ਸ਼ਾਂਤੀ ਲਈ”ਗੱਲਬਾਤ ਕਰਨ ਲਈ ਤਿਆਰ: ਪ੍ਰਧਾਨ ਮੰਤਰੀ ਸ਼ਰੀਫ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀਰਵਾਰ ਨੂੰ ਭਾਰਤ ਨੂੰ ਗੱਲਬਾਤ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਸ਼ਾਂਤੀ ਲਈ”ਗੱਲਬਾਤ ਕਰਨ ਲਈ ਤਿਆਰ ਹੈ। ਜਾਣਕਾਰੀ ਮੁਤਾਬਕ ਸ਼ਾਹਬਾਜ਼ ਨੇ ਇਹ ਟਿੱਪਣੀਆਂ ਭਾਰਤ ਨਾਲ ਜੰਗਬੰਦੀ ਤੋਂ ਬਾਅਦ ਪੰਜਾਬ ਸੂਬੇ ਦੇ ਕਾਮਰਾ ਏਅਰਬੇਸ ਦੇ ਦੌਰੇ ਦੌਰਾਨ ਕੀਤੀਆਂ। ਉਨ੍ਹਾਂ ਕਿਹਾ, “ਅਸੀਂ ਸ਼ਾਂਤੀ ਲਈ ਉਸ (ਭਾਰਤ) ਨਾਲ ਗੱਲ ਕਰਨ ਲਈ ਤਿਆਰ ਹਾਂ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ “ਸ਼ਾਂਤੀ ਲਈ ਸ਼ਰਤਾਂ” ਵਿੱਚ ਕਸ਼ਮੀਰ ਮੁੱਦਾ ਸ਼ਾਮਲ ਹੈ।