ਦਿਲਜੀਤ ਦੋਸਾਂਝ ਦੀ ‘ਸਰਦਾਰ ਜੀ-3’ ਨੂੰ ਸਰਟੀਫ਼ਿਕੇਟ ਨਾ ਦੇਣ ਦੀ ਕੀਤੀ ਅਪੀਲ
Diljit Dosanjh's 'Sardar Zee 3' appeals not to be certified
ਚੰਡੀਗੜ੍ਹ-ਫ਼ਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਸੰਸਥਾ, ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਬੁੱਧਵਾਰ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (ਸੀਬੀਐਫ਼) ਨੂੰ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ‘ਸਰਦਾਰਜੀ 3’ ਦੇ ਪ੍ਰਮਾਣੀਕਰਨ ਨੂੰ ਰੋਕਣ ਦੀ ਅਪੀਲ ਕੀਤੀ। ਐਫ਼ਡਬਲਯੂਆਈਸੀਏ ਦਾ ਦੋਸ਼ ਹੈ ਕਿ ਪਾਕਿਸਤਾਨੀ ਕਲਾਕਾਰਾਂ ਨੇ ਦਿਲਜੀਤ ਦੀ ਫ਼ਿਲਮ ਵਿੱਚ ਕੰਮ ਕੀਤਾ ਹੈ। ਜਾਣਕਾਰੀ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ’ਤੇ ਤਣਾਅ ਦੇ ਮੱਦੇਨਜ਼ਰ, ਦੋ ਦਿਨ ਪਹਿਲਾਂ ਕਿਆਸਅਰਾਈਆਂ ਤੇਜ਼ ਹੋ ਗਈਆਂ ਸਨ ਕਿ ਕੀ ਪਾਕਿਸਤਾਨੀ ਕਲਾਕਾਰ ਹਨੀਆ ਆਮਿਰ ਹੁਣ ਦਿਲਜੀਤ ਦੀ ਪੰਜਾਬੀ ਫ਼ਿਲਮ ਵਿੱਚ ਦਿਖਾਈ ਦੇਵੇਗੀ ਜਾਂ ਨਹੀਂ। ਸੀਬੀਐਫ਼ਸੀ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ ਨੂੰ ਭੇਜੇ ਗਏ ਇੱਕ ਪੱਤਰ ਵਿੱਚ, ਐਫ਼ਡਬਲਯੂਆਈਸੀਈ ਨੇ ਫ਼ਿਲਮ ਸਰਟੀਫ਼ਿਕੇਸ਼ਨ ਬਾਡੀ ਨੂੰ ਬੇਨਤੀ ਕੀਤੀ ਕਿ ਉਹ ਦੋਸਾਂਝ ਦੀ ਫ਼ਿਲਮ ਨੂੰ ਸਰਟੀਫ਼ਿਕੇਟ ਦੇਣ ਤੋਂ ਗੁਰੇਜ਼ ਕਰੇ ਕਿਉਂਕਿ ਇਸ ਵਿੱਚ ਪਾਕਿਸਤਾਨੀ ਅਦਾਕਾਰ ਹਨੀਆ, ਨਾਸਿਰ ਚਿਨਿਓਟੀ, ਡੈਨੀਅਲ ਖਵਾਰ ਅਤੇ ਸਲੀਮ ਅਲਬੇਲਾ ਹਨ।
















