ਟੈਕਸਸ ਦੌਰੇ ’ਤੇ ਡੱਗ ਫੋਰਡ, ਟੈਰਿਫ-ਮੁਕਤ ਵਪਾਰ ’ਤੇ ਕੇਂਦਰਿਤ ਗੱਲਬਾਤ

ਟੈਕਸਸ ਦੌਰੇ ’ਤੇ ਡੱਗ ਫੋਰਡ, ਟੈਰਿਫ-ਮੁਕਤ ਵਪਾਰ ’ਤੇ ਕੇਂਦਰਿਤ ਗੱਲਬਾਤ

ਟੋਰਾਂਟੋ-ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਇਸ ਹਫ਼ਤੇ ਟੈਕਸਸ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਉਹ ਸਭ ਤੋਂ ਪਹਿਲਾਂ ਹਿਊਸਟਨ ਪਹੁੰਚਣਗੇ, ਜਿੱਥੋਂ ਬਾਅਦ ਉਹ ਟੈਕਸਸ ਦੇ ਹੋਰ ਸ਼ਹਿਰਾਂ ਦਾ ਦੌਰਾ ਕਰਨਗੇ।

ਦੌਰੇ ਦੌਰਾਨ ਡੱਗ ਫੋਰਡ ਕੈਨੇਡਾ ਅਤੇ ਅਮਰੀਕਾ ਵਿਚਕਾਰ ਟੈਰਿਫ-ਮੁਕਤ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਉਹ ਹਿਊਸਟਨ ਅਤੇ ਡੱਲਾਸ ਵਿੱਚ ਉਦਯੋਗਿਕ ਸਾਥੀਆਂ ਨਾਲ ਵੀ ਮੀਟਿੰਗਾਂ ਕਰਨਗੇ। ਅਧਿਕਾਰੀਆਂ ਮੁਤਾਬਕ ਓਨਟਾਰੀਓ ਅਤੇ ਟੈਕਸਸ ਵਿਚਕਾਰ ਵਪਾਰਕ ਰਿਸ਼ਤੇ ਕਾਫ਼ੀ ਮਜ਼ਬੂਤ ਹਨ, ਜੋ ਦੋਹਾਂ ਪਾਸਿਆਂ ਦੇ ਕਾਰੋਬਾਰਾਂ ਅਤੇ ਆਮ ਲੋਕਾਂ ਲਈ ਲਾਭਦਾਇਕ ਸਾਬਤ ਹੋ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਟੈਕਸਸ ਨਾਲ ਵਪਾਰ ਕੈਨੇਡਾ ਦੇ ਕੁੱਲ ਵਪਾਰ ਦਾ ਇੱਕ ਵੱਡਾ ਹਿੱਸਾ ਬਣਦਾ ਹੈ।