ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਨੇ ਜੁਲਾਈ ਮਹੀਨੇ ਦੀਆਂ ਗਤੀਵਿਧੀਆਂ ’ਤੇ ਪਾਇਆ ਚਾਨਣਾ
ਕੈਲਗਰੀ-27 ਜੁਲਾਈ,2025 ਨੂ ਸਭਾ ਵੱਲੋਂ ਇੱਕ ਦਿਨ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ| ਇਹ ਟੂਰਬਫਲੋ þਡ ਸਮੈਸ਼ਡ ਵਿਖੇ ਗਿਆ| ਜਿਸ ਵਿੱਚ 80 ਬੀਬੀਆਂ ਅਤੇ ਪੰਜ ਬੱਚੇ ਵੀ ਸ਼ਾਮਲ ਸਨ| ਇਸ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ| 10.20 ਇਹ ਟੂਰ ਜੈਨੇਸਸ ਸੈਂਟਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ| ਧਾਰਮਿਕ ਗੀਤਾਂ ਤੋਂ ਟੂਰ ਦੀ ਸ਼ੁਰੂਆਤ ਕੀਤੀ ਗਈ| ਉਸ ਤੋਂ ਬਾਅਦ ਗੀਤ, ਟੱਪੇ, ਘੋੜੀਆਂ, ਸੁਹਾਗ ਅਤੇ ਸਿੱਠਣੀਆਂ ਦੀ ਝੜੀ ਲਾ ਦਿੱਤੀ| ਪੂਰਾ ਮੰਨੋਰੰਜਨ ਕਰਦਾ ਇਹ ਕਾਫਲਾ ਦੋ ਘੰਟਿਆਂ ਬਾਅਦ ਬਫੈਲੋਹੈਡ ਸਮੈਸਡ ਵਾਲੀ ਥਾਂ ’ਤੇ ਪਹੁੰਚ ਗਿਆ| ਸਭ ਤੋ ਂਪਹਿਲਾਂ ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਜੀ ਨੇ ਟਿਕਟਾਂ ਖਰੀਦੀਆਂ| ਉਸ ਤੋਂ ਬਾਅਦ ਸਭਾ ਵੱਲੋਂ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੋਇਆ ਸੀ ਜਿਸ ਵਿੱਚ ਆਲੂ ਵਾਲੇ ਪਰੌਂਠੇ, ਦਹੀਂ, ਖੀਰ ਅਤੇ ਲੱਡੂ ਵਰਤਾਏ ਗਏ| ਖਾਣੇ ਦਾ ਅਨੰਦ ਮਾਨਣ ਤੋਂ ਬਾਅਦ ਭੈਣਾਂ ਨੇ ਮਿਯੂਜਿਅਮ ਵੇਖਿਆ, ਯਾਦਗਾਰ ਲਈ ਫੋਟੋਆਂ ਖਿੱਚੀਆਂ ਅਤੇ ਉਹ ਉੱਚੀ ਪਹਾੜੀ ਵੇਖੀ ਜਿਥੋਂ ਮੱਝਾਂ ਨੂੰ ਚੁਫੇਰਿਓਂ ਘੇਰਕੇ ਛਾਲਾਂ ਮਰਵਾ ਥੱਲੇ ਸਿਟਿੱਆ ਜਾਂਦਾ ਸੀ ਤੇ ਉਹ ਸਿਰ ਪਰਨੇ ਡਿੱਗਕੇ ਮਰ ਜਾਂਦੀਆਂ ਸਨ| ਫਿਰ ਹੇਠਾਂ ਖੁੱਲੇ ਵਿਹੜੇ ਵਿੱਚ ਭੈਣਾਂ ਨੇ ਖੂਬ ਗਿੱਧੇ ਦੀਆਂ ਧਮਾਲਾਂ ਪਾਈਆਂ| ਇਸ ਗਿੱਧੇ ਵਿੱਚ 80+ ਉਮਰ ਦੀਆਂ ਬੀਬੀਆਂ ਵੀ ਖੂਬ ਨੱਚੀਆਂ| ਸ਼ਾਮ ਦੇ ਛੇ ਕੁ ਵਜੇ ਇਹ ਟੂਰ ਵਾਪਸ ਜੈਨੇਸਸ ਸੈਂਟਰ ਪਹੁੰਚ ਗਿਆ| ਇਸ ਤਰ੍ਹਾਂ ਟੂਰ ਦਾ ਅਨੰਦ ਮਾਣ ਭੈਣਾਂ ਦਾ ਇਹ ਕਾਫਲਾ ਘਰੋਂ ਘਰੀਂ ਰਵਾਨਾ ਹੋ ਗਿਆ| ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦਾ ਇਹ ਉਪਰਾਲਾ ਸੀਨੀਅਰ ਭੈਣਾਂ ਦੀ ਚੰਗੀ ਸਿਹਤ, ਹਮ- ਉਮਰਾਂ ਨਾਲ ਮਿਲਕੇ ਦੁੱਖਾਂ ਸੁੱਖਾਂ ਨੂੰ ਸਾਂਝਾ ਕਰਕੇ ਮਾਨਸਿਕ ਬੋਝ ਨੂੰ ਹਲਕਾ ਕਰਨ ਲਈ ਅਤੇ ਖੁਸ਼ ਰੱਖਣ ਲਈ ਇਕ ਉਪਰਾਲਾ ਹੈ| 20 ਜੁਲਾਈ 2025 ਨੂੰ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ| ਸਭ ਤੋਂ ਪਹਿਲਾਂ ਸਭਾ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਜੀ ਨੇ ਭੈਣਾਂਦਾਸੁਆਗਤ ਕੀਤਾ ਅਤ ੇਪਿਛਲੇ ਮਹੀਨੇ ਵਿੱਚਹੋਈਆਂ ਸਫਲ ਗਤੀਵਿਧੀਆਂ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਆਉਣ ਵਾਲੇ ਸਮੇਂ ਲਈ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ| ਜਿਨ੍ਹਾਂ ਵਿੱਚ ਬੱਚਿਆਂ ਲਈ ਪੰਜਾਬੀ ਪੜਾਉਣ ਲਈ ਯੋਗ ਭੈਣਾਂ ਤੋਂ ਵਲੰਟੀਅਰ ਸੇਵਾਵਾਂ ਲੈਣ ਲਈ ਪੁਛਿਆ| 27 ਜੁਲਾਈ ਨੂੰ ਜਾਣ ਵਾਲੇ ਟਰਿੱਪ ਬਾਰੇ ਜਾਣਕਾਰੀ ਦਿੱਤੀ| ਇਸ ਤੋਂ ਬਾਅਦ ਸਪੈਸ਼ਲ ਸੱਦੇ ’ਤੇ ਆਏ ਸਪੀਕਰ ਸ਼੍ਰੀਮਤੀ ਸਿੰਮੀ ਬੇਦੀ ਜੀ ਨੇ ਕਨੇਡਾ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਓਲਡ ਏਜ ਹੋਮ ਵਰਗੀਆਂ ਸਹੂਲਤਾਂ ਅਤੇ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ| ਇਹ ਸੇਵਾਵਾਂ ਥੋੜੇ ਸਮੇਂ ਲਈ ਵੀ ਹਨ ਜਿਵੇਂ ਕਿਸੇ ਸਰਜਰੀ ਸਮੇਂ ਲਈ ਅਤੇ ਲੰਮੇਂ ਸਮੇਂ ਲਈ ਵੀ ਲਈ ਹਨ | ਕੁਝ ਸੇਵਾਵਾਂ ਫਰੀ ਹਨ ਅਤੇ ਕੁਝ ਪੇਡ| ਸਰੀਰਕ ਅਤੇ ਮਾਨਸਿਕ ਰੋਗੀਆਂ ਲਈ ਡਾਕਟਰ, ਫਿਜ਼ੀਓਥਰੈਪਿਸਟ ਅਤੇ ਹੋਰ ਸਹੂਲਤਾਂ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ| ਨਵੀਆਂ ਆਈਆਂ ਭੈਣਾਂ ਪਰਮਪਾਲ ਕੌਰ ਅਤੇ ਰਾਜਵਿੰਦਰ ਕੌਰ ਨਾਲ ਜਾਣ ਪਛਾਣ ਕਰਵਾਈ| ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਦੀ ਵਿਦਿਆਰਥਣ ਪਵਨਦੀਪ ਕੌਰ ਨੇ ਲੋਕਗੀਤ, ਟੱਪੇ, ਸੁਹਾਗ ਅਤੇ ਸਿੱਠਣੀਆਂ ਸੁਣਾਕੇ ਮਹੌਲ ਨੂੰ ਰੰਗੀਨ ਕਰ ਦਿੱਤਾ| ਅਖੀਰ ਵਿੱਚ ਸਾਉਣ ਮਹੀਨੇ ਦਾ ਸਪੈਸ਼ਲ ਭੋਜਨ ਖੀਰ ਅਤੇ ਪੂੜਿਆਂ ਦਾ ਲੰਗਰ ਅਟੁੱਟ ਵਰਤਾਇਆ|
















