ਕੈਨੇਡਾ ਵਿੱਚ ਵੱਧ ਰਹੀ ਹੈ ਬੇਰੁਜ਼ਗਾਰੀ, ਮਾਰਚ ਮਹੀਨੇ ਦੌਰਾਨ ਕੈਨੇਡੀਅਨ ਅਰਥਵਿਵਸਥਾ ਨੇ ਧੋਏ 33,000 ਨੌਕਰੀਆਂ ਤੋਂ ਹੱਥ

ਕੈਨੇਡਾ ਵਿੱਚ ਵੱਧ ਰਹੀ ਹੈ ਬੇਰੁਜ਼ਗਾਰੀ, ਮਾਰਚ ਮਹੀਨੇ ਦੌਰਾਨ ਕੈਨੇਡੀਅਨ ਅਰਥਵਿਵਸਥਾ ਨੇ ਧੋਏ 33,000 ਨੌਕਰੀਆਂ ਤੋਂ ਹੱਥ

ਕੈਲਗਰੀ-ਅਮਰੀਕੀ ਟੈਰਿਫਾਂ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੇ ਕਾਰਨ ਕੈਨੇਡਾ ਵਿੱਚ ਮਾਰਚ ਵਿੱਚ 33,000 ਨੌਕਰੀਆਂ ਘਟਾ ਦਿੱਤੀਆਂ, ਜਨਵਰੀ 2022 ਤੋਂ ਬਾਅਦ ਦਾ ਸਭ ਤੋਂ ਵੱਡਾ ਨੁਕਸਾਨ ਹੈ ਅਤੇ ਬੇਰੁਜ਼ਗਾਰੀ ਦਰ ਵੱਧਣ ਦਾ ਮੁੱਖ ਕਾਰਨ ਹੈ। ਇਹ ਖੁਲਾਸਾ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕੀਤਾ ਅਤੇ ਨਾਲ ਹੀ ਦੱਸਿਆ ਕਿ ਮਾਰਚ ਵਿੱਚ ਬੇਰੁਜ਼ਗਾਰੀ ਦਰ ਫਰਵਰੀ ਵਿੱਚ 6.6 ਪ੍ਰਤੀਸ਼ਤ ਦੇ ਮੁਕਾਬਲੇ ਵੱਧ ਕੇ 6.7 ਪ੍ਰਤੀਸ਼ਤ ਹੋ ਗਈ। ਇਸ ਮੌਕੇ ਟੀਡੀ ਬੈਂਕ ਦੇ ਸੀਨੀਅਰ ਅਰਥਸ਼ਾਸਤਰੀ ਜੇਮਜ਼ ਓਰਲੈਂਡੋ ਨੇ ਕਿਹਾ ਕਿ ਵਪਾਰਕ ਟੈਰਿਫਾਂ ਦਾ ਪ੍ਰਭਾਵ ਆਰਥਿਕਤਾ ਵਿੱਚ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਜਾਪਦਾ ਹੈ। ਕਾਰੋਬਾਰ ਅਤੇ ਖਪਤਕਾਰ ਵਧਦੀ ਰਾਜਨੀਤਿਕ ਅਨਿਸ਼ਚਿਤਤਾ ਦੇ ਸਾਹਮਣੇ ਕੁਦਰਤੀ ਤੌਰ ’ਤੇ ਝਿਜਕ ਰਹੇ ਹਨ। ਸਟੇਟਕੈਨ ਨੇ ਰਿਪੋਰਟ ਦਿੱਤੀ ਕਿ ਮਹੀਨੇ ਵਿੱਚ 62,000 ਫੁੱਲ-ਟਾਈਮ ਨੌਕਰੀਆਂ ਖਤਮ ਹੋ ਗਈਆਂ, ਜੋ ਕਿ ਅੰਸ਼ਕ ਤੌਰ ’ਤੇ ਪਾਰਟ-ਟਾਈਮ ਰੁਜ਼ਗਾਰ ਵਿੱਚ ਵਾਧੇ ਦੁਆਰਾ ਭਰਪਾਈ ਕੀਤੀ ਗਈ ਸੀ। ਇਸ ਤੋਂ ਇਲਾਵਾ ਫਰਵਰੀ ਵਿੱਚ 51,000 ਦੇ ਵਾਧੇ ਤੋਂ ਬਾਅਦ ਥੋਕ ਅਤੇ ਪ੍ਰਚੂਨ ਵਪਾਰ ਖੇਤਰ ਨੇ ਮਾਰਚ ਵਿੱਚ 29,000 ਨੌਕਰੀਆਂ, ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ ਖੇਤਰ ਨੇ 20,000 ਨੌਕਰੀਆਂ, ਜਦੋਂ ਕਿ ਖੇਤੀਬਾੜੀ ਖੇਤਰ ਨੇ 9,300 ਨੌਕਰੀਆਂ ਗੁਆ ਦਿੱਤੀਆਂ। ਇਸ ਦੌਰਾਨ “ਹੋਰ ਸੇਵਾਵਾਂ” ਖੇਤਰ, ਜਿਸ ਵਿੱਚ ਨਿੱਜੀ ਅਤੇ ਮੁਰੰਮਤ ਸੇਵਾਵਾਂ ਸ਼ਾਮਲ ਹਨ, ਨੇ 12,000 ਨੌਕਰੀਆਂ ਜੋੜੀਆਂ।  ਜ਼ਿਕਰਯੋਗ ਹੈ ਕਿ ਫਰਵਰੀ ਵਿੱਚ 1.3 ਪ੍ਰਤੀਸ਼ਤ ਦੀ ਗਿਰਾਵਟ ਤੋਂ ਬਾਅਦ, ਮਾਰਚ ਵਿੱਚ ਕੰਮ ਕੀਤੇ ਕੁੱਲ ਘੰਟੇ 0.4 ਪ੍ਰਤੀਸ਼ਤ ਵਧੇ। ਮਾਰਚ ਵਿੱਚ ਕਰਮਚਾਰੀਆਂ ਵਿੱਚ ਔਸਤ ਘੰਟਾਵਾਰ ਤਨਖਾਹ ਸਾਲ-ਦਰ-ਸਾਲ ਦੇ ਆਧਾਰ ’ਤੇ 3.6 ਪ੍ਰਤੀਸ਼ਤ ਵਧੀ।