ਅਲਬਰਟਾ ਵਿੱਚ ਖਸਰੇ ਦੇ 14 ਨਵੇਂ ਮਾਮਲੇ ਦਰਜ, ਕੁੱਲ ਗਿਣਤੀ 400 ਤੋਂ ਟੱਪੀ

ਅਲਬਰਟਾ ਵਿੱਚ ਖਸਰੇ ਦੇ 14 ਨਵੇਂ ਮਾਮਲੇ ਦਰਜ, ਕੁੱਲ ਗਿਣਤੀ 400 ਤੋਂ ਟੱਪੀ

ਐਡਮਿੰਟਨ-ਅਲਬਰਟਾ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਖਸਰੇ ਦੇ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸੂਬੇ ਨੇ ਵੀਰਵਾਰ ਨੂੰ 14 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ, ਜਿਸ ਨਾਲ ਮਾਰਚ ਦੀ ਸ਼ੁਰੂਆਤ ਤੋਂ ਹੁਣ ਤੱਕ ਸੂਬਾਈ ਕੁੱਲ ਗਿਣਤੀ 409 ਹੋ ਗਈ ਹੈ ਅਤੇ ਬਹੁਤ ਜ਼ਿਆਦਾ ਛੂਤ ਵਾਲੀ ਬਿਮਾਰੀ ਦੇ ਕੁੱਲ ਮਾਮਲਿਆਂ ਵਿੱਚੋਂ 300 ਤੋਂ ਵੱਧ ਬੱਚਿਆਂ ਵਿੱਚ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 127 ਕੇਸ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪੁਸ਼ਟੀ ਕੀਤੇ ਗਏ ਹਨ। ਇਸ ਸਬੰਧੀ ਸਰਕਾਰ ਦਾ ਕਹਿਣਾ ਹੈ ਕਿ 35 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਾਰੇ ਮਾਮਲਿਆਂ ਵਿੱਚੋਂ ਅੱਧੇ ਤੋਂ ਵੱਧ ਅਲਬਰਟਾ ਦੇ ਦੱਖਣੀ ਹਿੱਸਿਆਂ ਵਿੱਚ ਹਨ, ਜਦੋਂ ਕਿ ਐਡਮੰਟਨ ਖੇਤਰ ਵਿੱਚ ਸਿਰਫ਼ ਛੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।