ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜੀ-7 ਸੰਮੇਲਨ ਲਈ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਨ ਲਈ ਤਿਆਰ

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜੀ-7 ਸੰਮੇਲਨ ਲਈ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਨ ਲਈ ਤਿਆਰ
ਐਡਮਿੰਟਨ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜੀ-7 ਸੰਮੇਲਨ ਲਈ ਕੈਲਗਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਜਾਣਕਾਰੀ ਮੁਤਾਬਕ ਨੇਤਾਵਾਂ ਦੇ ਕੈਲਗਰੀ ਦੇ ਦੱਖਣ-ਪੱਛਮ ਵਿੱਚ ਕਨਾਨਾਸਕਿਸ ਜੰਗਲ ਵਿੱਚ ਤਿੰਨ ਦਿਨਾਂ ਦੇ ਸਮਾਗਮ ਲਈ ਐਤਵਾਰ ਨੂੰ ਪਹੁੰਚਣ ਦੀ ਉਮੀਦ ਹੈ। ਇਸ ਮੌਕੇ ਸਮਿਥ ਦੇ ਦਫਤਰ ਦਾ ਕਹਿਣਾ ਹੈ ਕਿ ਉਹ ਸੋਮਵਾਰ ਸ਼ਾਮ ਨੂੰ ਕੈਲਗਰੀ ਵਿੱਚ ਇੱਕ ਰਿਸੈਪਸ਼ਨ ਵਿੱਚ ਗੈਰ-ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰੇਗੀ ਅਤੇ ਪੂਰੇ ਸੰਮੇਲਨ ਦੌਰਾਨ ਦੁਵੱਲੀ ਮੀਟਿੰਗਾਂ ਕਰੇਗੀ।  ਮੀਟਿੰਗਾਂ ਦੇ ਵੇਰਵਿਆਂ ਅਤੇ ਸਮਿਥ ਕਿਸ ਨਾਲ ਮੁਲਾਕਾਤ ਕਰੇਗੀ, ਦਾ ਖੁਲਾਸਾ ਨਹੀਂ ਕੀਤਾ ਗਿਆ । ਜ਼ਿਕਰਯੋਗ ਹੈ ਜੀ-7 ਸੰਮੇਲਨ ਦੇ ਮੇਜ਼ਬਾਨ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੀ ਪਸੰਦ ਦੇ ਕਿਸੇ ਵੀ ਨੇਤਾ ਨੂੰ ਸੱਦਾ ਦੇ ਸਕਦੇ ਹਨ   ਇੱਥੋਂ ਤੱਕ ਕਿ ਜੀ 7 ਕਲੱਬ ਤੋਂ ਬਾਹਰਲੇ ਦੇਸ਼ਾਂ ਦੇ ਵੀ।  ਉਨ੍ਹਾਂ ਦੀ ਮਹਿਮਾਨ ਸੂਚੀ ਵਿੱਚ ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹਨ।