2025 ਮੋਂਟਾਨਾ ਬ੍ਰਾਇਰ ਦੀ ਸਫਲਤਾ ਤੋਂ ਬਾਅਦ ਹੁਣ ਵੱਡੇ ਪੱਧਰ ’ਤੇ ਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ ਕੈਲੋਨਾ ਸ਼ਹਿਰ

2025 ਮੋਂਟਾਨਾ ਬ੍ਰਾਇਰ ਦੀ ਸਫਲਤਾ ਤੋਂ ਬਾਅਦ ਹੁਣ ਵੱਡੇ ਪੱਧਰ ’ਤੇ ਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ ਕੈਲੋਨਾ ਸ਼ਹਿਰ

ਕੈਲੋਨਾ-ਕੈਲੋਨਾ ਸ਼ਹਿਰ 2025 ਮੋਂਟਾਨਾ ਬ੍ਰਾਇਰ ਦੀ ਸਫਲਤਾ ਤੋਂ ਬਾਅਦ ਹੁਣ ਵੱਡੇ ਪੱਧਰ ’ਤੇ ਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਕਰਕੇ ਆਰਥਿਕ ਲਾਭ ਕਮਾਉਣ ਦੀ ਸਮਰੱਥਾ ਸਾਬਤ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਸਾਲ ਦੀ ਸ਼ੁਰੂਆਤ ਵਿੱਚ ਕੈਨੇਡੀਅਨ ਪੁਰਸ਼ ਕਰਲਿੰਗ ਚੈਂਪੀਅਨਸ਼ਿਪ ਨੇ ਕੈਲੋਨਾ ਵਿੱਚ 89,000 ਤੋਂ ਵੱਧ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਇਸ ਸਮਾਗਮ ਨੇ ਸੋਚ ਤੋਂ ਪਰ੍ਹੇ ਜਾ ਕੇ $15.2 ਮਿਲੀਅਨ ਦਾ ਸਿੱਧਾ ਆਰਥਿਕ ਪ੍ਰਭਾਵ ਅਤੇ $22.7 ਮਿਲੀਅਨ ਦਾ ਕੁੱਲ ਪ੍ਰਭਾਵ ਪੈਦਾ ਕੀਤਾ। ਇਸ ਮੌਕੇ ਗੱਲਬਾਤ ਦੌਰਾਨ ਕੈਲੋਨਾ ਦੇ ਟੂਰਿਜ਼ਮ ਸੀਈਓ ਲਿਸੈਨ ਬੈਲੈਂਟਾਈਨ ਨੇ ਕਿਹਾ ਕਿ ਬ੍ਰਾਇਰ ਦੀਆਂ ਸੰਖਿਆਵਾਂ ਨੇ ਇਹ ਪੱਕਾ ਕੀਤਾ ਕਿ ਕੀਲੋਨਾ ਵੱਡੇ ਸਮਾਗਮਾਂ ਦੀ ਸਫਲਤਾਪੂਰਵਕ ਮੇਜ਼ਬਾਨੀ ਕਰ ਸਕਦਾ ਹੈ। ਪਰ ਇਹ ਸਿਰਫ ਸੰਖਿਆਵਾਂ ਬਾਰੇ ਨਹੀਂ – ਇਹ ਉਸ ਵਿਰਾਸਤ ਬਾਰੇ ਹੈ ਜੋ ਇਹ ਪਿੱਛੇ ਛੱਡਦਾ ਹੈ।” ਗੌਰਤਲਬ ਹੈ ਕੈਲੋਨਾ ਵਿੱਚ ਸਤੰਬਰ ਵਿੱਚ ਕੈਨੇਡੀਅਨ ਕੰਟਰੀ ਮਿਊਜ਼ਿਕ ਅਵਾਰਡਜ਼ (ਸੀਸੀਐਮਏ) ਅਤੇ 2026 ਦੀ ਬਸੰਤ ਵਿੱਚ ਮੈਮੋਰੀਅਲ ਕੱਪ ਦਾ ਆਯੋਜਨ ਹੋਵੇਗਾ। ਦੱਸਣਯੋਗ ਹੈ ਸ਼ਹਿਰ ਲੰਮੇ ਸਮੇਂ ਦੀ ਸੋਚ ਨਾਲ ਕੰਮ ਕਰ ਰਿਹਾ ਹੈ। ਇਸ ਮੋਮੈਂਟਮ ਨੂੰ ਜਾਰੀ ਰੱਖਣ ਅਤੇ ਸਮਾਗਮਾਂ ਤੋਂ ਇਲਾਵਾ ਹੋਰ ਮੌਕਿਆਂ ਦੀ ਖੋਜ ਲਈ ਇੱਕ ਨਵੀਂ ਆਰਥਿਕ ਸੰਪੰਨਤਾ ਟਾਸਕ ਫੋਰਸ ਸਥਾਪਿਤ ਕੀਤੀ ਗਈ ਹੈ ਅਤੇ ਸ਼ਹਿਰ ਦੇ ਨੇਤਾ ਇਸ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਦੱਸ ਦਈਏ ਕੈਲੋਨਾ ਦੀ ਸਫਲਤਾ ਨੇ ਸ਼ਹਿਰ ਨੂੰ ਆਰਥਿਕ ਵਿਕਾਸ ਦੇ ਨਵੇਂ ਮੌਕਿਆਂ ਲਈ ਤਿਆਰ ਕੀਤਾ ਹੈ। ਸਮਾਗਮਾਂ ਦੀ ਵਿਰਾਸਤ ਅਤੇ ਟਾਸਕ ਫੋਰਸ ਦੇ ਯਤਨ ਸ਼ਹਿਰ ਨੂੰ ਲੰਬੇ ਸਮੇਂ ਲਈ ਸੰਪੰਨਤਾ ਵੱਲ ਲੈ ਜਾਣਗੇ।