16000 ਨੌਕਰੀਆਂ ਖ਼ਤਮ ਕਰੇਗੀ ਐਮੇਜ਼ੌਨ
ਓਟਵਾ-ਐਮੇਜ਼ੌਨ ਵੱਲੋਂ 16000 ਮੁਲਾਜ਼ਮਾਂ ਦੀ ਛਾਂਗੀ ਕੀਤੀ ਜਾ ਰਹੀ ਹੈ। ਤਿੰਨ ਮਹੀਨਿਆਂ ਦੇ ਅੰਦਰ ਅੰਦਰ ਕੰਪਨੀ ਵੱਲੋਂ ਇਹ ਕਾਰਪੋਰੇਟ ਨੌਕਰੀਆਂ ਖ਼ਤਮ ਕਰਨ ਦਾ ਦੂਜਾ ਗੇੜ ਹੈ। ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਕਾਰਪੋਰੇਟ ਵਰਕਰਾਂ ਦੀ ਥਾਂ ਉੱਤੇ ਉਹ ਆਰਟੀਫਿਸ਼ਲ ਏਜੰਸੀ ਦੀ ਵਰਤੋਂ ਕਰੇਗੀ। ਐਮੇਜ਼ੌਨ ਵਿਖੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈੱਥ ਗਾਲੇਟੀ ਨੇ ਬੁੱਧਵਾਰ ਨੂੰ ਬਲੌਗ ਪੋਸਟ ਵਿੱਚ ਆਖਿਆ ਕਿ ਕੰਪਨੀ ਕਈ ਪਰਤਾਂ ਹਟਾ ਕੇ, ਮਲਕੀਅਤ ਵਿੱਚ ਵਾਧਾ ਕਰੇਗੀ ਤੇ ਬਿਊਰਕ੍ਰੇਸੀ ਨੂੰ ਵੀ ਖ਼ਤਮ ਕਰੇਗੀ। ਕੰਪਨੀ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਿਹੜੀਆਂ ਬਿਜ਼ਨਸ ਯੂਨਿਟਸ ਨੂੰ ਖ਼ਤਮ ਕੀਤਾ ਜਾਵੇਗਾ ਜਾਂ ਇਹ ਨੌਕਰੀਆਂ ਕਿਹੜੀ ਥਾਂ ਭਾਵ ਕਿਹੜੇ ਦੇਸ਼ ਤੋਂ ਖ਼ਤਮ ਕੀਤੀਆਂ ਜਾਣਗੀਆਂ।
















