ਆਟੋ ਸੈਕਟਰ ‘ਚ ਸਹਿਯੋਗ ਵਧਾਉਣ ਲਈ ਕੈਨੇਡਾ–ਦੱਖਣੀ ਕੋਰੀਆ ਵਿਚਕਾਰ ਸਮਝੌਤਾ

ਆਟੋ ਸੈਕਟਰ ‘ਚ ਸਹਿਯੋਗ ਵਧਾਉਣ ਲਈ ਕੈਨੇਡਾ–ਦੱਖਣੀ ਕੋਰੀਆ ਵਿਚਕਾਰ ਸਮਝੌਤਾ

ਓਟਵਾ-ਆਟੋ ਮੈਨੂਫੈਕਚਰਿੰਗ ਖੇਤਰ ਨੂੰ ਮਜ਼ਬੂਤ ਕਰਨ ਅਤੇ ਇਸ ਨਾਲ ਸੰਬੰਧਤ ਕੰਮਕਾਜ ਕੈਨੇਡਾ ਵਿੱਚ ਲਿਆਂਦੇ ਜਾਣ ਦੇ ਉਦੇਸ਼ ਨਾਲ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਰਿਪਬਲਿਕ ਆਫ ਕੋਰੀਆ ਨਾਲ ਇੱਕ ਸਮਝੌਤਾ ਯਾਦਦਾਸ਼ਤ (ਐਮਓਯੂ) ‘ਤੇ ਦਸਤਖ਼ਤ ਕੀਤੇ ਗਏ ਹਨ। ਇਸ ਸਮਝੌਤੇ ਰਾਹੀਂ ਦੋਹਾਂ ਦੇਸ਼ਾਂ ਨੇ ਆਟੋ ਉਦਯੋਗ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਜਤਾਈ ਹੈ।

ਸਮਝੌਤੇ ਤਹਿਤ ਆਟੋ ਸੈਕਟਰ ‘ਤੇ ਵਿਸ਼ੇਸ਼ ਧਿਆਨ ਦੇਣ ਅਤੇ ਤਕਨੀਕੀ ਸਹਿਯੋਗ, ਨਿਵੇਸ਼ ਅਤੇ ਉਤਪਾਦਨ ਦੇ ਮੌਕਿਆਂ ਨੂੰ ਵਧਾਉਣ ਦੀ ਰਜ਼ਾਮੰਦੀ ਬਣੀ ਹੈ। ਮੰਗਲਵਾਰ ਨੂੰ ਕੈਨੇਡਾ ਦੀ ਇੰਡਸਟਰੀ ਮੰਤਰੀ ਮਿਲੇਨੀ ਜੋਲੀ ਅਤੇ ਦੱਖਣੀ ਕੋਰੀਆ ਦੇ ਉਨ੍ਹਾਂ ਦੇ ਹਮਰੁਤਬਾ ਅਧਿਕਾਰੀ ਜੰਗ ਕਾਨ ਕਿੰਮ ਵੱਲੋਂ ਇਸ ਐਮਓਯੂ ‘ਤੇ ਸਹੀ ਕੀਤੀ ਗਈ।