ਉੱਤਰੀ ਕੈਲਗਰੀ ਪਾਣੀ ਪ੍ਰਾਜੈਕਟ ਦੌਰਾਨ ਪਾਣੀ ਦੀ ਪਾਬੰਦੀ ਨਹੀਂ ਲੱਗੇਗੀ
The City of Calgary says outdoor water restrictions are not expected during electrical work this week at the Bearspaw water treatment plant. Cooler temperatures and lower seasonal water demand are expected to keep water use below the available system capacity.
ਕੈਲਗਰੀ: ਉੱਤਰੀ ਕੈਲਗਰੀ ਵਿੱਚ ਚੱਲ ਰਹੇ ਪਾਣੀ ਸਬੰਧੀ ਪ੍ਰਾਜੈਕਟ ਦੇ ਕੰਮ ਦੌਰਾਨ ਇਸ ਹਫ਼ਤੇ ਬਾਹਰੀ ਪਾਣੀ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਲੋੜ ਨਹੀਂ ਪਵੇਗੀ। ਸ਼ਹਿਰ ਵੱਲੋਂ ਕਿਹਾ ਗਿਆ ਹੈ ਕਿ ਠੰਢੇ ਮੌਸਮ ਅਤੇ ਪਾਣੀ ਦੀ ਘੱਟ ਮੰਗ ਕਾਰਨ ਪਾਬੰਦੀਆਂ ਦੀ ਲੋੜ ਨਹੀਂ ਪੈਣੀ।ਬੀਅਰਸਪਾਅ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਇਸ ਹਫ਼ਤੇ ਬਿਜਲੀ ਨਾਲ ਸਬੰਧਤ ਕੰਮ ਸ਼ੁਰੂ ਹੋ ਰਿਹਾ ਹੈ। ਇਹ ਕੰਮ ਉੱਤਰੀ ਪਾਣੀ ਸਪਲਾਈ ਪ੍ਰਾਜੈਕਟ ਲਈ ਪੰਪ ਸਟੇਸ਼ਨ ਦੀ ਉਸਾਰੀ ਦਾ ਹਿੱਸਾ ਹੈ।
ਸ਼ਹਿਰ ਮੁਤਾਬਕ ਬਿਜਲੀ ਦੇ ਕੰਮ ਕਾਰਨ ਕੁਝ ਸਮੇਂ ਲਈ ਕੈਲਗਰੀ ਅਤੇ ਖੇਤਰੀ ਪਾਣੀ ਖਪਤਕਾਰਾਂ ਨੂੰ ਵੰਡੇ ਜਾਣ ਵਾਲੇ ਪਾਣੀ ਦੀ ਮਾਤਰਾ ਘਟੇਗੀ। ਹਾਲਾਂਕਿ ਮੌਜੂਦਾ ਮੌਸਮ ਅਤੇ ਪਾਣੀ ਦੀ ਅਨੁਮਾਨਿਤ ਮੰਗ ਨੂੰ ਦੇਖਦਿਆਂ ਪਾਣੀ ਦੀ ਪਾਬੰਦੀ ਦੀ ਉਮੀਦ ਨਹੀਂ ਹੈ।ਉੱਤਰੀ ਪਾਣੀ ਸਪਲਾਈ ਪ੍ਰਾਜੈਕਟ ਤਹਿਤ 22 ਕਿਲੋਮੀਟਰ ਲੰਬੀ ਪਾਣੀ ਦੀ ਲਾਈਨ ਬਣਾਈ ਜਾ ਰਹੀ ਹੈ। ਇਸ ਦੇ ਨਾਲ ਪੰਪ ਸਟੇਸ਼ਨਾਂ ਅਤੇ ਜ਼ਮੀਨ ਹੇਠਲੇ ਪਾਣੀ ਭੰਡਾਰਾਂ ਸਮੇਤ 10 ਸਹਾਇਕ ਇਮਾਰਤਾਂ ਵੀ ਬਣਾਈਆਂ ਜਾ ਰਹੀਆਂ ਹਨ।
ਸ਼ਹਿਰ ਨੇ ਵਸਨੀਕਾਂ ਅਤੇ ਕਾਰੋਬਾਰਾਂ ਨੂੰ ਪਾਣੀ ਦੀ ਵਰਤੋਂ, ਖ਼ਾਸ ਕਰਕੇ ਬਾਹਰ ਪਾਣੀ ਦੀ ਵਰਤੋਂ ਪ੍ਰਤੀ ਸੁਚੇਤ ਰਹਿਣ ਅਤੇ ਬਾਹਰੀ ਪਾਣੀ ਦੇਣ ਲਈ ਨਿਰਧਾਰਤ ਸਮਾਂ-ਸਾਰਣੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।ਕੈਲਗਰੀ ਦੇ ਮੇਅਰ ਜੈਰੋਮੀ ਫਾਰਕਸ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਦੀ ਪਾਣੀ ਸਮਰੱਥਾ ਵਿੱਚ ਲਗਭਗ 10 ਕਰੋੜ ਲੀਟਰ ਦਾ ਵਾਧਾ ਹੋਣ ਦੀ ਉਮੀਦ ਹੈ।ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦਾ ਕੰਮ ਕੁਝ ਬਿਜਲੀ ਜੋੜਾਂ ਲਈ ਅਸਥਾਈ ਤੌਰ ’ਤੇ ਸਿਸਟਮ ਬੰਦ ਕਰਨ ਨਾਲ ਸਬੰਧਤ ਸੀ, ਪਰ ਪਾਣੀ ਨੂੰ ਬਿਹਤਰ ਤਰੀਕੇ ਨਾਲ ਘੁੰਮਾਉਣ ਅਤੇ ਮੌਜੂਦਾ ਘੱਟ ਵਰਤੋਂ ਕਾਰਨ ਹੁਣ ਬੰਦ ਕਰਨ ਦੀ ਲੋੜ ਨਹੀਂ ਪਵੇਗੀ।
ਫਾਰਕਸ ਨੇ ਕਿਹਾ ਕਿ ਇਹ ਅਕਤੂਬਰ ਵਿੱਚ ਹੋਣ ਵਾਲੇ ਲਗਭਗ ਚਾਰ ਹਫ਼ਤਿਆਂ ਦੇ ਵੱਡੇ ਕੰਮ ਤੋਂ ਪਹਿਲਾਂ ਮਿਲੀ ਰਾਹਤ ਹੈ। ਅਕਤੂਬਰ ਵਿੱਚ ਬੀਅਰਸਪਾਅ ਫੀਡਰ ਮੇਨ ਨੂੰ ਬਦਲਣ ਲਈ ਮੁੱਖ ਜੋੜ ਦਾ ਕੰਮ ਕੀਤਾ ਜਾਣਾ ਹੈ।ਸ਼ਹਿਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੰਮ ਬੀਅਰਸਪਾਅ ਸਾਊਥ ਫੀਡਰ ਮੇਨ ਪ੍ਰਾਜੈਕਟ ਤੋਂ ਵੱਖਰਾ ਹੈ।ਸ਼ਹਿਰ ਮੁਤਾਬਕ ਅਕਤੂਬਰ ਦੇ ਮੱਧ ਤੋਂ ਅਖੀਰ ਵਿੱਚ ਉਸ ਪਾਈਪ ਨੂੰ ਸਿਸਟਮ ਨਾਲ ਜੋੜਨ ਲਈ ਚਾਰ ਹਫ਼ਤਿਆਂ ਤੱਕ ਅਸਥਾਈ ਤੌਰ ’ਤੇ ਪੜਾਅ-4 ਦੀਆਂ ਪਾਣੀ ਪਾਬੰਦੀਆਂ ਅਤੇ ਘਰਾਂ ਅੰਦਰ ਪਾਣੀ ਦੀ ਬਚਤ ਕਰਨ ਦੇ ਉਪਾਅ ਲਾਗੂ ਕਰਨੇ ਪੈਣਗੇ।
















