ਫਿਲੀਪੀਨਜ਼ ਵਿੱਚ 5 ਬੱਚਿਆਂ ਨੂੰ ਬਚਾਇਆ, ਬੀ.ਸੀ. ਦੇ ਵਿਅਕਤੀ ਖ਼ਿਲਾਫ਼ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼

A B.C. man has been charged with child sexual exploitation offences following an international investigation that led to the rescue of five children in the Philippines. Police say the investigation began in 2023 after child sexual abuse material was traced to a New Westminster residence. The accused was released under extensive conditions and is scheduled to appear in court on October 7.

ਫਿਲੀਪੀਨਜ਼ ਵਿੱਚ 5 ਬੱਚਿਆਂ ਨੂੰ ਬਚਾਇਆ, ਬੀ.ਸੀ. ਦੇ ਵਿਅਕਤੀ ਖ਼ਿਲਾਫ਼ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊ ਵੈਸਟਮਿੰਸਟਰ-ਨਿਊ ਵੈਸਟਮਿੰਸਟਰ ਪੁਲਿਸ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਦੇ ਨਿਊ ਵੈਸਟਮਿੰਸਟਰ ਵਾਸੀ ਜੈਰਾਰਡ ਸਾਂਡਰਜ਼ ਖ਼ਿਲਾਫ਼ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਕਈ ਦੋਸ਼ ਲਗਾਏ ਗਏ ਹਨ। ਇਹ ਕਾਰਵਾਈ ਇੱਕ ਲੰਬੀ ਅੰਤਰਰਾਸ਼ਟਰੀ ਜਾਂਚ ਤੋਂ ਬਾਅਦ ਹੋਈ, ਜਿਸ ਦੌਰਾਨ ਫਿਲੀਪੀਨਜ਼ ਵਿੱਚ ਪੰਜ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਚਾਇਆ ਗਿਆ।ਪੁਲਿਸ ਨੇ ਦੱਸਿਆ ਕਿ ਸਾਂਡਰਜ਼ ’ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਆਪਣੇ ਕੋਲ ਰੱਖਣ, ਅਜਿਹੀ ਸਮੱਗਰੀ ਬਣਾਉਣ ਅਤੇ ਬੱਚੇ ਨੂੰ ਫੁਸਲਾਉਣ ਲਈ ਕਿਸੇ ਵਿਅਕਤੀ ਨਾਲ ਸਮਝੌਤਾ ਜਾਂ ਪ੍ਰਬੰਧ ਕਰਨ ਦੇ ਦੋਸ਼ ਹਨ।

ਜਾਂਚ ਜੂਨ 2023 ਵਿੱਚ ਆਰ.ਸੀ.ਐੱਮ.ਪੀ. ਦੀ ਇੰਟੀਗ੍ਰੇਟਿਡ ਚਾਈਲਡ ਐਕਸਪਲੋਇਟੇਸ਼ਨ ਯੂਨਿਟ ਤੋਂ ਮਿਲੀ ਸੂਚਨਾ ਤੋਂ ਬਾਅਦ ਸ਼ੁਰੂ ਹੋਈ ਸੀ। ਪੁਲਿਸ ਮੁਤਾਬਕ ਇੱਕ ਜਨਤਕ ਆਨਲਾਈਨ ਪਲੇਟਫਾਰਮ ’ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਅਪਲੋਡ ਕੀਤੀ ਗਈ ਸੀ।ਜਾਂਚਕਾਰਾਂ ਨੇ ਇਸ ਗਤੀਵਿਧੀ ਨੂੰ ਨਿਊ ਵੈਸਟਮਿੰਸਟਰ ਸਥਿਤ ਇੱਕ ਘਰ ਤੱਕ ਪਹੁੰਚਾਇਆ। ਇਸ ਤੋਂ ਬਾਅਦ ਸ਼ੱਕੀ ਵਿਅਕਤੀ ਦੀ ਪਛਾਣ ਕਰਕੇ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਕਈ ਇਲੈਕਟ੍ਰਾਨਿਕ ਉਪਕਰਨ ਕਬਜ਼ੇ ਵਿੱਚ ਲਏ ਗਏ।

ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਮਿਲੀ ਜਾਣਕਾਰੀ ਤੋਂ ਫਿਲੀਪੀਨਜ਼ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਾਂਡਰਜ਼ ਦੀ ਸੰਭਾਵਿਤ ਸ਼ਮੂਲੀਅਤ ਸਾਹਮਣੇ ਆਈ। ਫਿਲੀਪੀਨਜ਼ ਵਿੱਚ ਪੰਜ ਬੱਚਿਆਂ ਦੀ ਮਾਂ ਨੂੰ ਵੀ ਸਥਾਨਕ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਸਾਰਜੈਂਟ ਐਂਡਰਿਊ ਲੀਵਰ ਨੇ ਕਿਹਾ ਕਿ ਜਾਂਚਕਾਰਾਂ ਦੀ ਮਿਹਨਤ ਅਤੇ ਦ੍ਰਿੜਤਾ ਨਾਲ ਬੱਚਿਆਂ ਨੂੰ ਬਚਾਉਣ ਵਿੱਚ ਮਦਦ ਮਿਲੀ।ਆਨਲਾਈਨ ਅਦਾਲਤੀ ਰਿਕਾਰਡਾਂ ਮੁਤਾਬਕ 1960 ਵਿੱਚ ਜਨਮੇ ਸਾਂਡਰਜ਼ ਖ਼ਿਲਾਫ਼ 26 ਅਗਸਤ 2026 ਨੂੰ ਦੋਸ਼ ਲਗਾਏ ਗਏ ਸਨ। ਕਥਿਤ ਅਪਰਾਧਾਂ ਨਾਲ ਸਬੰਧਤ ਤਰੀਕਾਂ 7 ਫਰਵਰੀ 2023 ਅਤੇ 30 ਨਵੰਬਰ 2023 ਦਰਜ ਹਨ।ਪੁਲਿਸ ਮੁਤਾਬਕ ਸਾਂਡਰਜ਼ ਨੂੰ ਕਈ ਸਖ਼ਤ ਸ਼ਰਤਾਂ ਤਹਿਤ ਰਿਹਾਅ ਕੀਤਾ ਗਿਆ ਹੈ। ਉਸ ਦੀ ਅਗਲੀ ਅਦਾਲਤੀ ਪੇਸ਼ੀ 7 ਅਕਤੂਬਰ ਨੂੰ ਨਿਊ ਵੈਸਟਮਿੰਸਟਰ ਵਿੱਚ ਹੋਵੇਗੀ।