ਭਾਰਤ-ਵੀਅਤਨਾਮ ਵਿਚਾਲੇ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ
India and Vietnam have agreed to strengthen defence and security cooperation, including joint production of Indian defence equipment. The agreement was reached during External Affairs Minister S Jaishankar’s meeting with Vietnamese Foreign Minister Le Hoai Trung in New Delhi.
ਨਵੀਂ ਦਿੱਲੀ-ਭਾਰਤ ਅਤੇ ਵੀਅਤਨਾਮ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਭਾਰਤੀ ਰੱਖਿਆ ਉਪਕਰਨਾਂ ਦੇ ਸਾਂਝੇ ਉਤਪਾਦਨ ਨੂੰ ਅੱਗੇ ਵਧਾਉਣ ’ਤੇ ਸਹਿਮਤੀ ਜਤਾਈ ਹੈ।ਇਹ ਸਹਿਮਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵੀਅਤਨਾਮ ਦੇ ਵਿਦੇਸ਼ ਮੰਤਰੀ ਲੇ ਹੋਆਈ ਟਰੰਗ ਵਿਚਾਲੇ ਸੋਮਵਾਰ ਨੂੰ ਹੋਈ ਮੁਲਾਕਾਤ ਦੌਰਾਨ ਬਣੀ। ਦੋਵਾਂ ਮੰਤਰੀਆਂ ਨੇ ਵਪਾਰ, ਆਰਥਿਕ, ਵਿਗਿਆਨਕ ਅਤੇ ਤਕਨੀਕੀ ਸਹਿਯੋਗ ਬਾਰੇ 19ਵੀਂ ਭਾਰਤ-ਵੀਅਤਨਾਮ ਸਾਂਝੀ ਕਮਿਸ਼ਨ ਮੀਟਿੰਗ ਦੀ ਸਹਿ-ਪ੍ਰਧਾਨਗੀ ਵੀ ਕੀਤੀ।
ਜੈਸ਼ੰਕਰ ਨੇ ਕਿਹਾ ਕਿ ਵੀਅਤਨਾਮ ਭਾਰਤ ਦੀ ‘ਐਕਟ ਈਸਟ ਪਾਲਿਸੀ’ ਅਤੇ ਇੰਡੋ-ਪੈਸਿਫਿਕ ਖੇਤਰ ਲਈ ‘ਵਿਜ਼ਨ ਮਹਾਸਾਗਰ’ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਵੀਅਤਨਾਮ ਆਸੀਆਨ ਨਾਲ ਭਾਰਤ ਦੀ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਵੀ ਅਹਿਮ ਸਥਾਨ ਰੱਖਦਾ ਹੈ।ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਭਾਰਤ-ਵੀਅਤਨਾਮ ਦੀ ਵਧਾਈ ਗਈ ਵਿਆਪਕ ਰਣਨੀਤਕ ਭਾਈਵਾਲੀ ਦਾ ਇੱਕ ਮੁੱਖ ਥੰਮ੍ਹ ਮੰਨਿਆ ਜਾਂਦਾ ਹੈ।
















