ਮਹਿਲਾਵਾਂ ਖ਼ਿਲਾਫ਼ ਟਿੱਪਣੀ ਮਾਮਲੇ ‘ਚ ਯੋਗਰਾਜ ਸਿੰਘ ਮੁਸ਼ਕਲਾਂ ‘ਚ, ਚੰਡੀਗੜ੍ਹ ‘ਚ FIR ਦਰਜ

ਮਹਿਲਾਵਾਂ ਖ਼ਿਲਾਫ਼ ਟਿੱਪਣੀ ਮਾਮਲੇ ‘ਚ ਯੋਗਰਾਜ ਸਿੰਘ ਮੁਸ਼ਕਲਾਂ ‘ਚ, ਚੰਡੀਗੜ੍ਹ ‘ਚ FIR ਦਰਜ

ਚੰਡੀਗੜ੍ਹ-ਅਦਾਕਾਰ Yograj Singh ਖ਼ਿਲਾਫ਼ ਵੈੱਬ ਸੀਰੀਜ਼ ‘Lukkhe’ ਵਿੱਚ ਮਹਿਲਾਵਾਂ ਬਾਰੇ ਕੀਤੀਆਂ ਗਈਆਂ ਕਥਿਤ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਐਡਵੋਕੇਟ ਉੱਜਵਲ ਭਸੀਨ ਵੱਲੋਂ ਚੰਡੀਗੜ੍ਹ ਦੇ ਐਸਐਸਪੀ ਕੋਲ ਦਰਜ ਕਰਵਾਈ ਗਈ ਸੀ।ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਯੋਗਰਾਜ ਸਿੰਘ ਵੱਲੋਂ ਕੀਤੀਆਂ ਟਿੱਪਣੀਆਂ ਮਹਿਲਾਵਾਂ ਦੀ ਇਜ਼ਤ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਘਰ ਅਤੇ ਸਮਾਜ ਦੋਵੇਂ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ ਅਤੇ ਇਸ ਤਰ੍ਹਾਂ ਦੀ ਭਾਸ਼ਾ ਕਿਸੇ ਵੀ ਸਨਮਾਨਿਤ ਸ਼ਖਸੀਅਤ ਵੱਲੋਂ ਵਰਤੀ ਜਾਣਾ ਨਿਰਾਸ਼ਾਜਨਕ ਹੈ।

ਐਡਵੋਕੇਟ ਭਸੀਨ ਮੁਤਾਬਕ ਵਾਇਰਲ ਵੀਡੀਓ ਵਿੱਚ ਵਰਤੀ ਗਈ ਭਾਸ਼ਾ ਇੱਕ ਮਹਿਲਾ ਪੁਲਿਸ ਅਧਿਕਾਰੀ ਵੱਲ ਇਸ਼ਾਰਾ ਕਰਦੀ ਦਿਖਾਈ ਦਿੰਦੀ ਹੈ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਚੰਡੀਗੜ੍ਹ ਪੁਲਿਸ ਦੀ ਵਰਦੀ ਪਹਿਨ ਕੇ ਅਜਿਹੇ ਸੰਵਾਦ ਫਿਲਮਾਉਣ ਨਾਲ ਲੋਕਾਂ ਦੀਆਂ ਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।ਵਿਵਾਦਿਤ ਕਲਿੱਪ ਵੈੱਬ ਸੀਰੀਜ਼ ‘Lukkhe’ ਤੋਂ ਸਾਹਮਣੇ ਆਈ ਹੈ, ਜੋ Amazon Prime Video ‘ਤੇ ਸਟ੍ਰੀਮ ਹੋ ਰਹੀ ਹੈ। ਸੀਰੀਜ਼ ਵਿੱਚ Raashii Khanna, Palak Tiwari ਅਤੇ Ayesha Raza ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।ਮਾਮਲੇ ਨੂੰ ਲੈ ਕੇ ਹਾਲੇ ਤੱਕ ਯੋਗਰਾਜ ਸਿੰਘ ਵੱਲੋਂ ਕੋਈ ਸਰਕਾਰੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।