ਬ੍ਰਿਟੇਨ ਵਿੱਚ ਸਾਜ਼ਿਸ਼ ਰਚਣ ਦੇ ਦੋਸ਼ ਹੇਠ 8 ਵਿਅਕਤੀ ਕਾਬੂ
britain--eight persons arrest

ਲੰਡਨ-ਬਰਤਾਨੀਆ ਦੀ ਮੈਟਰੋਪੋਲੀਟਨ ਪੁਲਿਸ ਨੇ ਲੰਡਨ ਵਿੱਚ ਹਮਲਾ ਕਰਨ ਦੀ ਸਾਜ਼ਿਸ਼ ਦੇ ਦੋਸ਼ ਹੇਠ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿੱਚੋਂ ਸੱਤ ਵਿਅਕਤੀ ਈਰਾਨ ਨਾਲ ਸਬੰਧਤ ਹਨ। ਜਾਣਕਾਰੀ ਮੁਤਾਬਕ ਪੁਲਸ ਨੇ ਕਿਹਾ ਕਿ ਸ਼ਨੀਵਾਰ ਨੂੰ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ 29 ਤੋਂ 46 ਸਾਲ ਦੀ ਉਮਰ ਦੇ ਪੰਜ ਲੋਕਾਂ ਨੂੰ ਅੱਤਵਾਦੀ ਕਾਰਵਾਈ”ਦੀ ਤਿਆਰੀ ਕਰਨ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਸ਼ੱਕੀਆਂ ਵਿੱਚੋਂ ਚਾਰ ਈਰਾਨੀ ਨਾਗਰਿਕ ਹਨ ਜਦੋਂ ਕਿ ਪੰਜਵੇਂ ਦੀ ਕੌਮੀਅਤ ਦੀ ਪੁਸ਼ਟੀ ਹੋਣੀ ਬਾਕੀ ਹੈ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹਲੇ ਤੱਕ ਉਹਨਾਂ ਵਿਰੁੱਧ ਕੋਈ ਇਲਜ਼ਾਮ ਦਰਜ ਨਹੀਂ ਕੀਤਾ। ਇਸ ਤੋਂ ਬਿਨਾਂ ਪੁਲਿਸ ਨੇ ਦੱਸਿਆ ਕਿ ਉਹ ਲੰਡਨ, ਉੱਤਰ-ਪੱਛਮੀ ਇੰਗਲੈਂਡ ਵਿੱਚ ਮੈਨਚੈਸਟਰ ਅਤੇ ਪੱਛਮੀ ਇੰਗਲੈਂਡ ਵਿੱਚ ਸਵਿੰਡਨ ਵਿੱਚ ਕਈ ਜਾਇਦਾਦਾਂ ਦੀ ਤਲਾਸ਼ੀ ਲੈ ਰਹੇ ਹਨ। ਪੁਲਸ ਨੇ ਕਿਹਾ ਕਿ ਹਮਲੇ ਦੀ ਯੋਜਨਾ ਇੱਕੋ ਥਾਂ ਨੂੰ ਨਿਸ਼ਾਨਾ ਬਣਾਉਣ ਦੀ ਸੀ। ਹਾਲਾਂਕਿ “ਕਾਰਜਸ਼ੀਲ ਕਾਰਨਾਂ ਕਰਕੇ” ਉਕਤ ਜਗ੍ਹਾ ਦਾ ਨਾਮ ਨਹੀਂ ਦੱਸਿਆ ਜਾ ਰਿਹਾ ਹੈ। ਅੱਤਵਾਦ ਵਿਰੋਧੀ ਕਮਾਂਡ ਦੇ ਮੁਖੀ ਕਮਾਂਡਰ ਡੋਮਿਨਿਕ ਮਰਫੀ ਨੇ ਕਿਹਾ ਕਿ ਪੁਲਸ ਅਜੇ ਵੀ ਇਸ ਦੇ ਉਦੇਸ਼ ਨੂੰ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ, “ਨਾਲ ਹੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਜਨਤਾ ਲਈ ਕੋਈ ਹੋਰ ਖ਼ਤਰਾ ਹੋ ਸਕਦਾ ਹੈ”। ਇਸ ਸਬੰਧੀ ਬ੍ਰਿਟਿਸ਼ ਗ੍ਰਹਿ ਸਕੱਤਰ ਯਵੇਟ ਕੂਪਰ ਨੇ ਕਿਹਾ,”ਸਰਕਾਰ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਸਾਰੀਆਂ ਕਾਰਵਾਈਆਂ ਅਤੇ ਸੁਰੱਖਿਆ ਮੁਲਾਂਕਣਾਂ ਵਿੱਚ ਸਹਾਇਤਾ ਲਈ ਪੁਲਸ ਅਤੇ ਖੁਫੀਆ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਦੀ ਹੈ।”