ਕੈਲਗਰੀ ਦੇ ਰੀਅਲਟਰ ’ਤੇ 1.9 ਮਿਲੀਅਨ ਡਾਲਰ ਦੇ ਰੀਅਲ ਅਸਟੇਟ ਨਿਵੇਸ਼ ਘੁਟਾਲੇ ਦਾ ਦੋਸ਼

Calgary realtor charged in $1.9M real estate investment scam

ਕੈਲਗਰੀ ਦੇ ਰੀਅਲਟਰ ’ਤੇ 1.9 ਮਿਲੀਅਨ ਡਾਲਰ ਦੇ ਰੀਅਲ ਅਸਟੇਟ ਨਿਵੇਸ਼ ਘੁਟਾਲੇ ਦਾ ਦੋਸ਼

ਕੈਲਗਰੀ-ਕੈਲਗਰੀ ਵਿੱਚ ਇੱਕ ਰਿਐਲਟਰ ਜੋ ਕਿ 1.9 ਮਿਲੀਅਨ ਡਾਲਰ ਤੋਂ ਵੱਧ ਦੇ 16 ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਜਾਂਚਕਰਤਾਵਾਂ ਦੇ ਅਨੁਸਾਰ, 43 ਸਾਲਾ ਏਰਿਕ ਡ੍ਰਿੰਕਵਾਟਰ ਰੀ/ਮੈਕਸ ਸੈਂਟਰਲ ਵਿੱਚ ਨੌਕਰੀ ਕਰਦਾ ਸੀ ਅਤੇ ਜਿਸ ’ਤੇ ਹੁਣ 5,000 ਡਾਲਰ ਤੋਂ ਵੱਧ ਰਕਮ ਦਾ ਧੋਖਾਧੜੀ ਦਾ ਇੱਕ ਮਾਮਲਾ ਦਰਜ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਇੱਕ ਪੀੜਤ ਨੇ ਪੁਲਿਸ ਨਾਲ ਸੰਪਰਕ ਕਰਕੇ ਰਿਪੋਰਟ ਕਰਜ ਕਰਵਾਈ ਕਿ ਇੱਕ ਰੀਅਲਟਰ ਨਾਲ ਇੱਕ ਸਾਲ ਦੇ ਸਮੇਂ ਦੌਰਾਨ 80,000 ਡਾਲਰ ਦਾ ਨਿਵੇਸ਼ ਕਰਨ ਤੋਂ ਬਾਅਦ ਉਸ ਨਾਲ ਧੋਖਾ ਹੋਇਆ ਹੈ। ਉਸਨੇ ਕਿਹਾ ਕਿ ਇੱਕ ਵਿੱਤੀ ਸਮਝੌਤੇ ਦੇ ਬਾਵਜੂਦ, ਉਸਨੂੰ ਆਪਣਾ ਕੋਈ ਵੀ ਪੈਸਾ ਵਾਪਸ ਨਹੀਂ ਮਿਲਿਆ। ਇਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਡ੍ਰਿੰਕਵਾਟਰ ਨੇ ਪੀੜਤ ਨੂੰ ਉਸਦੇ ਸ਼ੁਰੂਆਤੀ ਨਿਵੇਸ਼ ਅਤੇ ਵਿਆਜ ਦੀ ਅਦਾਇਗੀ ਕਰਨ ਦੇ ਇਰਾਦੇ ਨਾਲ ਇੱਕ ਰੀਅਲ ਅਸਟੇਟ ਨਿਵੇਸ਼ ਸੌਦਾ ਪੇਸ਼ ਕੀਤਾ ਸੀ। ਇਸ ਸਬੰਧੀ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਭੁਗਤਾਨ ਦੀ ਸਮਾਂ-ਸੀਮਾ ਦੌਰਾਨ ਡ੍ਰਿੰਕਵਾਟਰ ਨਾਲ ਸੰਪਰਕ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਸੰਪਰਕ ਵਿੱਚ ਨਾ ਅਇਆ। 
ਜ਼ਿਕਰਯੋਗ ਹੈ ਡ੍ਰਿੰਕਵਾਟਰ 2020 ਤੋਂ 2024 ਤੱਕ ਇੱਕ ਰੀਅਲਟਰ ਵਜੋਂ ਨੌਕਰੀ ਕਰਦਾ ਸੀ ਤਾਂ ਉਸਨੇ ਇੱਕ ਰੀਅਲ ਅਸਟੇਟ ਏਜੰਟ ਵਜੋਂ ਆਪਣੀ ਪੇਸ਼ੇਵਰ ਸਮਰੱਥਾ ਦਾ ਲਾਭ ਉਠਾਉਂਦੇ ਹੋਏ, ਨਿਵੇਸ਼ ਦੇ ਮੌਕਿਆਂ ਦੇ ਭੇਸ ਵਿੱਚ ਕਈ ਲੋਕਾਂ ਨੂੰ ਲਾਲਚ ਦੇ ਕੇ ਪੈਸੇ ਲਏ। ਡ੍ਰਿੰਕਵਾਟਰ ਨੇ ਲੈਣ-ਦੇਣ ਦੀ ਵੀ ਗਾਰੰਟੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਪਤਾ ਲੱਗਾ ਕਿ ਇਹ ਨਿਵੇਸ਼ ਜਾਅਲੀ ਸਨ ਅਤੇ ਕਥਿਤ ਪੀੜਤਾਂ ਨੂੰ ਪ੍ਰਦਾਨ ਕੀਤੇ ਸਹਾਇਕ ਦਸਤਾਵੇਜ਼ ਵੀ ਜਾਅਲੀ ਸਨ। ਦੱਸ ਦਈਏ ਕਿ ਡ੍ਰਿੰਕਵਾਟਰ ਨੂੰ ਅਗਲੇ ਮਹੀਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।