ਏਅਰ ਇੰਡੀਆ ਅੰਮ੍ਰਿਤਸਰ ਲੰਡਨ ਉਡਾਨ 15 ਜੁਲਾਈ ਤੱਕ ਮੁਲਤਵੀ 

ਏਅਰ ਇੰਡੀਆ ਅੰਮ੍ਰਿਤਸਰ ਲੰਡਨ ਉਡਾਨ 15 ਜੁਲਾਈ ਤੱਕ ਮੁਲਤਵੀ 

ਲੰਡਨ-ਪਿਛਲੇ ਹਫ਼ਤੇ ਏਅਰ ਇੰਡੀਆ ਦੇ ਬਿਨ੍ਹਾਂ ਕਿਸੇ ਚੇਤਾਵਨੀ ਜਾਂ ਨੋਟਿਸ ਦਿੱਤੇ ਬਿਨ੍ਹਾਂ ਅਚਨਚੇਤ ਪੰਜਾਬ ਤੋਂ  ਲੰਡਨ (ਗੈਟਵਿਕ) ਉਡਾਨ ਜੋ ਹਫ਼ਤੇ ਵਿੱਚ ਤਿੰਨ ਵਾਰ ਆਉਂਦੀ ਸੀ, ਰੱਦ ਕੲ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਗੋਆ ਤੋਂ ਗੈਟਵਿਕ ਅਤੇ ਦਿੱਲੀ ਤੋਂ ਨਰੋਬੀ ਜਾਣ ਵਾਲੀਆਂ ਉਡਾਨਾਂ ਵੀ 15 ਜੁਲਾਈ ਤੱਕ ਬੰਦ ਕੀਤੀਆਂ ਗਈਆਂ ਹਨ। ਦਿੱਲੀ ਟੋਰਾਂਟੋ  ਹਫ਼ਤੇ ਦੀਆਂ 13 ਫਲਾਈਟਾਂ ਤੋਂ 7, ਦਿੱਲੀ ਵੈਨਕੂਵਰ ਹਫ਼ਤੇ ਦੀਆਂ 7 ਉਡਾਨਾਂ ਘੱਟ ਕੇ 5, ਦਿੱਲੀ ਤੋਂ ਹੀਥਰੋ ਲੰਡਨ  ਹਫ਼ਤੇ ਦੀਆਂ 24 ਉਡਨਾਂ ਘਟਾ ਕੇ 22 ਅਤੇ ਅੰਮ੍ਰਿਤਸਰ – ਬਰਮਿੰਘਮ ਅਤੇ ਦਿੱਲੀ ਬਰਮਿੰਘਮ ਹਫ਼ਤੇ ਦੀਆਂ 3  ਉਡਾਨਾਂ ਘਟਾ ਕੇ 2 ਕਰ ਦਿੱਤੀਆਂ ਹਨ।   ਸੇਵਾ ਟਰੱਸਟ ਯੂ.ਕੇ. ਜ ੋ ਪੰਜਾਬ ਤੋਂ ਲੰਡਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਲਈ ਅਤੇ ਪੰਜਾਬ ਲੰਡਨ ਉਡਾਨਾਂ  ਵਿੱਚ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਪਿਛਲੇ ਅੱਠ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ, ਸੰਸਥਾ ਦੇ  ਸੰਸਥਾਪਿਕ ਅਤੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਸੇਵਾ ਟਰੱਸਟ ਯੂ.ਕੇ. ਵੱਲੋਂ ਏਅਰ  ਇੰਡੀਆ ਦੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਹੈ ਅਤੇ ਪੁਰਜ਼ੋਰ ਮੰਗ ਕੀਤੀ ਹੈ। ਅਚਾਨਕ ਉਡਾਨਾਂ  ਕੈਂਸਲ ਹੋਣ ਕਾਰਨ ਪੰਜਾਬ ਵਿੱਚ ਫਸੇ ਸਾਰੇ ਪ੍ਰਵਾਸੀਆਂ ਨੂੰ ਹੋਰ ਉਡਾਨਾਂ ਰਾਹੀਂ ਯੂ.ਕੇ. ਵਾਪਿਸ ਲਿਆਂਦਾ ਜਾਵੇ।  ਭਾਵੇਂ ਏਅਰ ਇੰਡੀਆ ਨੇ ਇਹ ਭਰੋਸਾ ਦਿੱਤਾ ਹੈ ਸਾਰੇ ਯਾਤਰੀਆਂ ਨੂੰ ਜਾਂ ਕਿਸੇ ਹੋਰ ਉਡਾਨ ਜਾਂ ਟਿਕਟ ਕੈਂਸਲ ਦਾ  ਬਣਦਾ ਰਿਫੰਡ ਦਿੱਤਾ ਜਾਵੇਗਾ।  ਦੱਸ ਦਈਏ ਕਿ ਏਅਰ ਇੰਡੀਆ ਨੇ ਦਿੱਲੀ ਤੋਂ ਅਮਰੀਕਾ, ਯੂਰਪ, ਆਸਟਰੇਲੀਆ, ਅਫ਼ਰੀਕਾ ਅਤੇ ਅਰਬ ਮੁਲਕਾਂ ਦੀਆਂ  ਉਡਾਨਾਂ ਵੀ 15 ਜੁਲਾਈ ਤੱਕ ਘਟ ਕੀਤੀਆਂ ਹਨ।