ਇੰਸਟਾਗ੍ਰਾਮ ਇਨਫਲੂਐਂਸਰ ਕਮਲ ਕੌਰ ਉਰਫ ਕੰਚਨ ਕੁਮਾਰੀ ਦੀ ਮਿਲੀ ਲਾਸ਼

ਇੰਸਟਾਗ੍ਰਾਮ ਇਨਫਲੂਐਂਸਰ ਕਮਲ ਕੌਰ ਉਰਫ ਕੰਚਨ ਕੁਮਾਰੀ ਦੀ ਮਿਲੀ ਲਾਸ਼

ਬਠਿੰਡਾ-ਇੰਸਟਾਗ੍ਰਾਮ ਕੁਇਨ ਕਮਲ ਕੌਰ ਉਰਫ ਕੰਚਨ ਕੁਮਾਰੀ ਜੋ ਕਿ ਸੋਸ਼ਲ ਮੀਡੀਆ ’ਤੇ ਆਪਣੀਆਂ ਵੀਡੀਓਜ਼ ਨਾਲ ਬਹੁਤ ਮਸ਼ਹੂਰ ਸੀ ਦੀ ਬੁੱਧਵਾਰ ਸ਼ਾਮ ਨੂੰ ਬਠਿੰਡਾ ਵਿੱਚ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਇੱਕ ਕਾਰ ਅੰਦਰ ਮ੍ਰਿਤਕ ਮਿਲੀ ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਸਦੀ ਹੱਤਿਆ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਕਿਹਾ ਕਿ ਕੌਰ ਦੀ ਲਾਸ਼ ਸਥਾਨਕ ਲੋਕਾਂ ਦੁਆਰਾ ਇੱਕ ਪਾਰਕ ਕੀਤੀ ਕਾਰ ਵਿੱਚੋਂ ਬਦਬੂ ਆਉਣ ਤੋਂ ਬਾਅਦ ਬਰਾਮਦ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਸੁਚੇਤ ਕੀਤਾ। ਬਠਿੰਡਾ ਪੁਲਿਸ ਦੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਮੌਤ ਲਾਸ਼ ਮਿਲਣ ਤੋਂ ਘੱਟੋ-ਘੱਟ 24 ਤੋਂ 48 ਘੰਟੇ ਪਹਿਲਾਂ ਹੋਈ ਸੀ। ਜ਼ਿਕਰਯੋਗ ਹੈ ਲੁਧਿਆਣਾ-ਅਧਾਰਤ ਕਮਲ ਕੌਰ, ਜਿਸਦੀ ਉਮਰ 30 ਸਾਲ ਦੀ ਦੱਸੀ ਜਾਂਦੀ ਹੈ, ਸੋਸ਼ਲ ਮੀਡੀਆ ’ਤੇ ’ਕਮਲ ਕੌਰ ਲਾਈਵ’ ਅਤੇ ’ਕਮਲ ਕੌਰ ਭਾਬੀ’ ਦੇ ਨਾਵਾਂ ਹੇਠ ਸਰਗਰਮ ਸੀ। ਜਦੋਂ ਕਿ ਉਸਦੇ ਅਧਿਕਾਰਤ ਖਾਤੇ ’ਕਮਲ ਕੌਰ ਲਾਈਵ’ ਦੇ ਲਗਭਗ 15.7 ਹਜ਼ਾਰ ਫਾਲੋਅਰ ਸਨ, ਉਸਦੇ ਪ੍ਰਾਇਮਰੀ ਇੰਸਟਾਗ੍ਰਾਮ ਅਕਾਊਂਟ ’ਤੇ 3,83,000 ਤੋਂ ਵੱਧ ਫਾਲੋਅਰ ਸਨ। ਉਹ ਰੀਲਾਂ ਨੂੰ ਅਪਲੋਡ ਕਰਨ ਲਈ ਜਾਣੀ ਜਾਂਦੀ ਸੀ, ਜਿਸ ਵਿੱਚ ਵਿਵਾਦਪੂਰਨ ਡਬਲ-ਐਂਟੇਂਡਰ ਵੀਡੀਓ ਸ਼ਾਮਲ ਸਨ ਜੋ ਅਕਸਰ ਵਾਇਰਲ ਹੁੰਦੇ ਸਨ। ਅਪੁਸ਼ਟ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਕੌਰ ਨੂੰ ਧਮਕੀਆਂ ਮਿਲ ਰਹੀਆਂ ਹਨ।  ਇਸ ਮੌਕੇ ਪੁਲਿਸ ਨੇ ਕਿਹਾ ਕਿ  ਸਾਨੂੰ ਇਸ ਮਾਮਲੇ ਵਿੱਚ ਕੁਝ ਸੁਰਾਗ ਮਿਲੇ ਹਨ ਅਤੇ ਅਸੀਂ ਇਹਨਾਂ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਨੇੜਲੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੇ ਨਾਲ-ਨਾਲ ਮੋਬਾਈਲ ਟਾਵਰ ਲੋਕੇਸ਼ਨ ਡੇਟਾ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋੋਸਟਮਾਰਟਮ ਲਈ ਭੇਜ ਦਿੱਤਾ ਹੈ।