May 21, 2026 0 4
May 21, 2026 0 3
May 20, 2026 0 3
May 18, 2026 0 5
May 18, 2026 0 4
May 17, 2026 0 7
May 17, 2026 0 5
May 11, 2026 0 12
May 11, 2026 0 7
May 8, 2026 0 9
May 7, 2026 0 10
May 21, 2026 0 5
Jan 8, 2026 0 38
Jan 8, 2026 0 47
Jan 8, 2026 0 40
Jan 8, 2026 0 36
May 10, 2026 0 8
May 8, 2026 0 13
May 15, 2026 0 4
May 11, 2026 0 9
Join our subscribers list to get the latest news, updates and special offers directly in your inbox
Canada
ਐਡਮੰਟਨ-ਅਲਬਰਟਾ ਦੀ ਪ੍ਰੀਮੀਅਰ Danielle Smith ਨੇ ਸੂਬੇ ਦੇ ਭਵਿੱਖ ਅਤੇ ਕੈਨੇਡਾ ਨਾਲ ਸੰਬੰਧਾਂ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਵਿੱਚ ਇਕ ਹੋਰ ਸਵਾਲ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹ ਸਵਾਲ ਅਲਬਰਟਾ ਦੇ ਕੈਨੇਡਾ ਵਿੱਚ ਰਹਿਣ ਜਾਂ ਵੱਖ ਹੋਣ ਸਬੰਧੀ ਲੋਕਾਂ ਦੀ ਰਾਇ ਜਾਣਨ ਲਈ ਹੋਵੇਗਾ।ਪ੍ਰੀਮੀਅਰ ਨੇ ਕਿਹਾ ਕਿ “ਸਟੇ ਫ੍ਰੀ ਅਲਬਰਟਾ” ਅਤੇ “ਫ਼ੋਰਏਵਰ ਕੈਨੇਡਾ” ਪਟੀਸ਼ਨਾਂ ‘ਤੇ ਕਰੀਬ 7 ਲੱਖ ਲੋਕਾਂ ਨੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਦੀ ਆਵਾਜ਼ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਵੱਖਵਾਦੀ ਪਟੀਸ਼ਨ ਨੂੰ ਗੈਰ-ਸੰਵਿਧਾਨਕ ਕਰਾਰ ਦੇਣ ਦੇ ਫ਼ੈਸਲੇ ਖ਼ਿਲਾਫ਼ ਸੂਬਾ ਸਰਕਾਰ ਉੱਚ ਅਦਾਲਤ ਵਿੱਚ ਅਪੀਲ ਕਰੇਗੀ।
ਡੈਨਿਏਲ ਸਮਿਥ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਅਲਬਰਟਾ ਦੇ ਕੈਨੇਡਾ ਵਿੱਚ ਰਹਿਣ ਦੇ ਹੱਕ ਵਿੱਚ ਹਨ ਅਤੇ ਯੂਸੀਪੀ ਸਰਕਾਰ ਦੀ ਵੀ ਇਹੀ ਨੀਤੀ ਹੈ। ਉਨ੍ਹਾਂ ਕਿਹਾ ਕਿ ਅਲਬਰਟਾ ਨੂੰ ਕੈਨੇਡਾ ਅੰਦਰ ਰਹਿੰਦੇ ਹੋਏ ਆਪਣੇ ਸੰਵਿਧਾਨਕ ਅਧਿਕਾਰਾਂ ਲਈ ਲੜਾਈ ਜਾਰੀ ਰੱਖਣੀ ਚਾਹੀਦੀ ਹੈ।ਪ੍ਰੀਮੀਅਰ ਨੇ ਓਟਾਵਾ ‘ਤੇ ਸੂਬਾਈ ਮਾਮਲਿਆਂ ਵਿੱਚ ਦਖ਼ਲ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਊਰਜਾ ਨੀਤੀ, ਖੇਤੀਬਾੜੀ, ਪੁਲਿਸ ਅਤੇ ਹੋਰ ਖੇਤਰਾਂ ਵਿੱਚ ਸੂਬਿਆਂ ਨੂੰ ਖੁਦ ਫ਼ੈਸਲੇ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਦੌਰਾਨ ਅਲਬਰਟਾ ਨੇ ਆਪਣੇ ਹੱਕਾਂ ਲਈ ਮਜ਼ਬੂਤ ਲੜਾਈ ਲੜੀ ਹੈ, ਜਿਸ ਕਾਰਨ ਫੈਡਰਲ ਸਰਕਾਰ ਦਾ ਰਵੱਈਆ ਬਦਲਿਆ ਹੈ ਅਤੇ ਨਵੀਆਂ ਪਾਈਪਲਾਈਨਾਂ ਤੇ ਊਰਜਾ ਪ੍ਰਾਜੈਕਟਾਂ ਨੂੰ ਮਨਜ਼ੂਰੀ ਮਿਲੀ ਹੈ।ਸਮਿਥ ਨੇ ਅਲਬਰਟਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਖਵਾਦ ਦੀ ਥਾਂ ਇਕ ਮਜ਼ਬੂਤ ਅਤੇ ਖੁਸ਼ਹਾਲ ਕੈਨੇਡਾ ਲਈ ਇਕੱਠੇ ਹੋ ਕੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਚਾਰਾਂ ਦੇ ਅੰਤਰ ਦੇ ਬਾਵਜੂਦ ਲੋਕਾਂ ਨੂੰ ਆਪਸੀ ਨਫ਼ਰਤ ਅਤੇ ਵੰਡ ਤੋਂ ਬਚਣਾ ਚਾਹੀਦਾ ਹੈ।
Previous Article
Next Article
Like
Dislike
Love
Funny
Angry
Sad
Wow
Apr 30, 2026 0 14
Jul 21, 2025 0 24
Apr 20, 2026 0 17
Jun 7, 2025 0 26
Jun 14, 2025 0 30
Feb 9, 2026 0 12
This site uses cookies. By continuing to browse the site you are agreeing to our use of cookies.