ਅਲਬਰਟਾ ਵਾਸੀਆਂ ਦੀ ਕੈਨੇਡਾ ਛੱਡਣ ਦੀ ਇੱਛਾ ਬਾਰੇ ਬੋਲੇ ਪ੍ਰੀਮੀਅਰ ਸਮਿਥ
ਕੈਲਗਰੀ-ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਨੇਡਾ ਛੱਡਣ ਸਬੰਧੀ ਜਨਤਾ ਦੇ ਵਿਚਾਰ ਨੂੰ ਸਾਂਝੇ ਕਰਦੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ ਕੈਨੇਡਾ ਛੱਡਣ ਦੀ ਜਨਤਾ ਦੀ ਇੱਛਾ ਕਦੇ ਵੀ ਇੰਨੀ ਜ਼ਿਆਦਾ ਨਹੀਂ ਰਹੀ। ਜਾਣਕਾਰੀ ਮੁਤਾਬਕ ਪ੍ਰੀਮੀਅਰ ਸਮਿਥ ਨੇ ਕਿਹਾ ਕਿ ਅਲਬਰਟਾ ਵਾਸੀ ਓਟਾਵਾ ਤੋਂ ਬਹੁਤ ਨਿਰਾਸ਼ ਅਤੇ ਗੁੱਸੇ ਵਿੱਚ ਹਨ। ਇਸ ਮੌਕੇ ਉਹਨਾਂ ਨੇ ਕਿ ਇੱਕ ਵੱਖਵਾਦੀ ਉਮੀਦਵਾਰ ਦਾ ਹਵਾਲਾ ਦਿੱਤਾ ਜਿਸਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਓਲਡਜ਼-ਡਿਡਸਬਰੀ-ਥਰੀ ਹਿਲਜ਼ ਰਾਈਡਿੰਗ ਵਿੱਚ ਹੋਈ ਉਪ-ਚੋਣ ਵਿੱਚ ਲਗਭਗ 18 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਸਨ। ਉਹਨਾਂ ਕਿਹਾ ਕਿ“ਮੈਂ ਕਦੇ ਵੀ ਇੰਨੀ ਉੱਚ ਪੱਧਰੀ ਵੱਖਵਾਦੀ ਭਾਵਨਾ ਨਹੀਂ ਦੇਖੀ। ਅੱਗੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਪ-ਚੋਣ ਦਾ ਨਤੀਜਾ ਵੱਖਵਾਦੀ ਸਮਰਥਨ ਦੇ ਮਾਮਲੇ ਵਿੱਚ ਰਿਕਾਰਡ ਤੋੜ ਸੀ, ਪਰ ਉਸੇ ਅਲਬਰਟਾ ਰਾਈਡਿੰਗ ਵਿੱਚ 1982 ਦੀ ਉਪ-ਚੋਣ ਵਿੱਚ ਇੱਕ ਵੱਖਵਾਦੀ ਉਮੀਦਵਾਰ ਨੂੰ 40 ਪ੍ਰਤੀਸ਼ਤ ਤੋਂ ਵੱਧ ਵੋਟਾਂ ਨਾਲ ਜਿੱਤ ਮਿਲੀ। ਉਨ੍ਹਾਂ ਦੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਸੋਮਵਾਰ ਦੀ ਉਪ-ਚੋਣ ਜਿੱਤੀ ਹੈ, ਇਸਦਾ ਮਤਲਬ ਹੈ ਕਿ ਜਨਤਾ ਚਾਹੁੰਦੀ ਹੈ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨਾਲ ਕੰਮ ਕਰੇ। ਇਸ ਮੌਕੇ ਇਹ ਪੁੱਛੇ ਜਾਣ ’ਤੇ ਕਿ ਉਸਦੀ ਸਰਕਾਰ ਵੱਖਵਾਦੀ ਇੱਛਾ ਨੂੰ ਦਬਾਉਣ ਲਈ ਕੀ ਕਰ ਸਕਦੀ ਹੈ ਤਾਂ ਜਵਾਬ ਵਿੱਚ ਉਹਨਾਂ ਕਿਹਾ ਕਿ ਇਹ ਓਟਾਵਾ ਦੀ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਹਾਲ ਹੀ ਦੇ ਮਹੀਨਿਆਂ ਵਿੱਚ ਪ੍ਰੀਮੀਅਰ ਸਮਿਥ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਕਈ ਸੰਘੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਪ੍ਰਸਤਾਵਿਤ ਨਿਕਾਸ ਸੀਮਾ, ਸ਼ੁੱਧ-ਜ਼ੀਰੋ ਬਿਜਲੀ ਗਰਿੱਡ ਨਿਯਮ ਅਤੇ ਪੱਛਮੀ ਤੱਟ ਟੈਂਕਰ ਪਾਬੰਦੀ ਸ਼ਾਮਲ ਹੈ। ਉਹਨਾਂ ਕਿਹਾ ਕਿ ਜੇਕਰ ਓਟਾਵਾ ਵੱਖਵਾਦੀ ਭਾਵਨਾ ਨੂੰ ਘੱਟ ਕਰਨ ਲਈ ਮੇਰੇ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਨੌਂ ਕਾਨੂੰਨਾਂ ਨੂੰ ਭੌਤਿਕ ਤੌਰ ’ਤੇ ਹੱਲ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਉਸ ਨਕਾਰਾਤਮਕ ਨਿਵੇਸ਼ ਮਾਹੌਲ ਨੂੰ ਬਣਾਇਆ ਹੈ। ਇਸ ਮੌਕੇ ਪ੍ਰੀਮੀਅਰ ਸਮਿਥ ਦੇ ਨਾਲ ਬੋਲਦੇ ਹੋਏ ਸੰਘੀ ਅੰਦਰੂਨੀ ਵਪਾਰ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਮੌਜੂਦ ਸਨ। ਦੱਸ ਦਈਏ ਪ੍ਰੀਮੀਅਰ ਸਮਿਥ ਦਾ ਪੈਨਲ ਇੱਕ ਸੂਬਾਈ ਪੈਨਸ਼ਨ ਯੋਜਨਾ, ਪੁਲਿਸ ਫੋਰਸ ਅਤੇ ਟੈਕਸ ਇਕੱਠਾ ਕਰਨ ਵਾਲੀ ਏਜੰਸੀ ਬਣਾਉਣ ’ਤੇ ਚਰਚਾ ਕਰੇਗਾ।
















