ਫੈਡਰਲ ਬੈਂਕ ਬੀ.ਸੀ. ਫੈਰੀਜ਼ ਨੂੰ ਚੀਨੀ-ਬਣੇ ਜਹਾਜ਼ ਖਰੀਦਣ ਲਈ ਦੇਵੇਗਾ 1 ਬਿਲੀਅਨ ਡਾਲਰ ਦਾ ਕਰਜ਼ਾ

ਫੈਡਰਲ ਬੈਂਕ ਬੀ.ਸੀ. ਫੈਰੀਜ਼ ਨੂੰ ਚੀਨੀ-ਬਣੇ ਜਹਾਜ਼ ਖਰੀਦਣ ਲਈ ਦੇਵੇਗਾ 1 ਬਿਲੀਅਨ ਡਾਲਰ ਦਾ ਕਰਜ਼ਾ

ਵਿਕਟੋਰੀਆ-ਫੈਡਰਲ ਕਰਾਊਨ ਕਾਰਪੋਰੇਸ਼ਨ ਚਾਰ ਚੀਨੀ-ਬਣੇ ਜਹਾਜ਼ ਖਰੀਦਣ ਵਿੱਚ ਮਦਦ ਕਰਨ ਲਈ ਬੀ.ਸੀ. ਫੈਰੀਜ਼ ਨੂੰ $1 ਬਿਲੀਅਨ ਦਾ ਕਰਜ਼ਾ ਦੇ ਰਹੀ ਹੈ ਜਿਸ ਸਬੰਧੀ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਫੈਡਰਲ ਟਰਾਂਸਪੋਰਟ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਹਾਲ ਹੀ ਵਿੱਚ ਕਿਹਾ ਇਸ ਵਿੱਚ ਕੋਈ ਸੰਘੀ ਫੰਡ ਸ਼ਾਮਲ ਨਹੀਂ ਹੋਣੇ ਚਾਹੀਦੇ। ਜਾਣਕਾਰੀ ਮੁਤਾਬਕ ਮੰਤਰੀ ਫਰੀਲੈਂਡ ਨੇ 16 ਜੂਨ ਨੂੰ ਸੂਬੇ ਨੂੰ ਲਿਖਿਆ ਸੀ, ਜਿਸ ਵਿੱਚ ਬੀ.ਸੀ. ਨੂੰ ਪੂਰੀ ਨਿਸ਼ਚਤਤਾ ਨਾਲ”ਪੁਸ਼ਟੀ ਕਰਨ ਲਈ ਕਿਹਾ ਗਿਆ ਸੀ ਕਿ ਕੋਈ ਵੀ ਸੰਘੀ ਫੰਡ ਚਾਈਨਾ ਮਰਚੈਂਟਸ ਇੰਡਸਟਰੀ ਵੇਈਹਾਈ ਸ਼ਿਪਯਾਰਡਜ਼ ਤੋਂ ਖਰੀਦ ਲਈ ਡਾਈਵਰਟ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਕੈਨੇਡਾ ਇਨਫਰਾਸਟਰਕਚਰ ਬੈਂਕ ਨੇ ਵੀਰਵਾਰ ਨੂੰ ਕਰਜ਼ੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਿੱਤ ਤੋਂ ਬਿਨਾਂ ਨਵੀਆਂ ਇਲੈਕਟ੍ਰਿਕ ਫੈਰੀਆਂ ਖਰੀਦੀਆਂ ਨਹੀਂ ਜਾਣਗੀਆਂ”। ਇਸ ਮੌਕੇ ਬੀ.ਸੀ. ਫੈਰੀਜ਼ ਲਈ ਸੰਚਾਰ ਦੇ ਕਾਰਜਕਾਰੀ ਨਿਰਦੇਸ਼ਕ ਜੈਫ ਗ੍ਰੂਟ ਨੇ ਕਿਹਾ ਕਿ ਕੰਪਨੀ ਨੇ ਫਰੀਲੈਂਡ ਦੇ ਆਪਣੇ ਸੂਬਾਈ ਹਮਰੁਤਬਾ, ਮਾਈਕ ਫਾਰਨਵਰਥ ਨੂੰ ਬੈਂਕ ਨਾਲ ਕਰਜ਼ੇ ’ਤੇ ਦਸਤਖਤ ਕਰਨ ਸਬੰਧੀ ਪੱਤਰ ਲਿਖਿਆ ਜਿਸ ਵਿੱਚ ਅਜੇ ਇਸ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਸੀ। ਉਸਨੇ ਇਹ ਵੀ ਕਿਹਾ ਕਿ ਇਕਰਾਰਨਾਮੇ ਲਈ ਕੋਈ ਕੈਨੇਡੀਅਨ ਬੋਲੀਕਾਰ ਨਹੀਂ ਸਨ। ਇਸ ਪੱਤਰ ਦੇ ਜਵਾਬ ਮਿਲਣ ਤੋਂ ਬਾਅਦ ਬੀਸੀ ਫੈਰੀਜ਼ ਦੇ ਸੀਈਓ ਨਿਕੋਲਸ ਜਿਮੇਨੇਜ਼ ਨੇ  ਕਿਹਾ ਕਿ ਉਹ ਫਰੀਲੈਂਡ ਦੇ ਪੱਤਰ ਤੋਂ“ਹੈਰਾਨ ਅਤੇ ਨਿਰਾਸ਼ ਹੋਏ। ਪਰ ਉਹਨਾਂ ਕਿਹਾ ਕਿ ਅਸੀਂ ਸੰਘੀ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਫੈਰੀ ਨਵੀਨੀਕਰਨ ਦੀ ਸਪੁਰਦਗੀ ਵਿੱਚ ਇੱਕ ਭਾਈਵਾਲ ਬਣਨ ਦੀ ਉਮੀਦ ਕਰਾਂਗੇ ਅਤੇ ਮੈਂ ਫੈਡਰਲ ਸਰਕਾਰ ਅਤੇ ਸੂਬਾਈ ਸਰਕਾਰ ਨਾਲ ਕੰਮ ਕਰਨ ਦੀ ਉਮੀਦ ਕਰਾਂਗਾ।”  ਦੱਸ ਦਈਏ ਕਿ ਜਿਮੇਨੇਜ਼ ਨੇ ਕਿਹਾ ਕਿ ਪੂਰਾ ਕਰਜ਼ਾ ਬੀਸੀ ਫੈਰੀਜ਼ ਨੂੰ ਵਿਆਜ ਵਿੱਚ ਲਗਭਗ $650 ਮਿਲੀਅਨ ਦੀ ਬਚਤ ਕਰੇਗਾ।