ਹਰੀ ਸਿੰਘ ਨਲਵਾ ਦੇ ਜੀਵਨ ’ਤੇ ਫਿਲਮ ਬਣਾਉਣ ਜਾ ਰਹੇ ਹਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ 

ਹਰੀ ਸਿੰਘ ਨਲਵਾ ਦੇ ਜੀਵਨ ’ਤੇ ਫਿਲਮ ਬਣਾਉਣ ਜਾ ਰਹੇ ਹਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ 

ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਹਰੀ ਸਿੰਘ ਨਲਵਾ ਦੇ ਜੀਵਨ ’ਤੇ ਆਧਾਰਿਤ ਇੱਕ ਫਿਲਮ ਬਣਾਉਣ ਜਾ ਰਹੇ ਹਨ, ਜੋ ਕੁਝ ਸਮੇਂ ਬਾਅਦ ਸ਼ੁਰੂ ਹੋਵੇਗੀ। ਜਾਣਕਾਰੀ ਮੁਤਾਬਕ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਨੇ ਉਸਨੂੰ ਹਰੀ ਸਿੰਘ ਨਲਵਾ ਦੀ ਭੂਮਿਕਾ ਵਿੱਚ ਕਲਪਨਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ, ਫਿਲਮ ਬਾਰੇ ਗੱਲ ਕਰਦੇ ਹੋਏ, ਅਕਸ਼ੈ ਨੇ ‘ਕੇਸਰੀ 3’ ਦਾ ਐਲਾਨ ਵੀ ਕੀਤਾ। ਅਕਸ਼ੈ ਕੁਮਾਰ ਨੇ ਐਲਾਨ ਕੀਤਾ ਹੈ ਕਿ ਉਹ ‘ਕੇਸਰੀ: ਚੈਪਟਰ 3’ ਬਣਾਉਣਗੇ ਅਤੇ ਇਹ ਵੀ ਦੱਸਿਆ ਕਿ ਇਹ ਫਿਲਮ ਕਿਸ ਮੁੱਦੇ ‘ਤੇ ਆਧਾਰਿਤ ਹੋਵੇਗੀ। ‘ਕੇਸਰੀ: ਚੈਪਟਰ 2’ ਦੇ ਟਰੇਲਰ ਰਿਲੀਜ਼ ਸਮਾਗਮ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਅਦਾਕਾਰ ਨੇ ਕਿਹਾ ਕਿ ਫਰੈਂਚਾਇਜ਼ੀ ਦੀ ਅਗਲੀ ਫਿਲਮ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ‘ਤੇ ਅਧਾਰਤ ਹੋਵੇਗੀ, ਜੋ ਸਿੱਖ ਖਾਲਸਾ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ਼ ਸਨ।