ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਉਪ ਚੋਣ ’ਚ ਹਾਰ ਦੀ ਲਈ ਜ਼ਿੰਮੇਵਾਰੀ

ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਉਪ ਚੋਣ ’ਚ ਹਾਰ ਦੀ ਲਈ ਜ਼ਿੰਮੇਵਾਰੀ

ਲੁਧਿਆਣਾ-ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਜੋ ਕਿ 19 ਜੂਨ ਨੂੰ ਪਈਆਂ ਸਨ ਦੇ ਨਤੀਜੇ ਅੱਜ ਐਲਾਨੇ ਗਏ ਜਿਸ ਵਿੱਚ ਆਪ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤ ਹਾਸਲ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਨ੍ਹਾਂ ਨਤੀਜਿਆਂ ਦੀ ਜ਼ਿੰਮੇਵਾਰੀ ਚੁੱਕੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਕਾਰਨ ਉਮੀਦਵਾਰ ਦੇ ਨਾਮ ਐਲਾਨਣ ’ਚ ਦੇਰੀ ਹੋਈ ਹੈ।  ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਬਤੌਰ ਐਮ.ਪੀ ਨੁਮਾਇੰਦਗੀ ਕਰਦੇ ਰਹੇ ਹਨ ਤੇ ਹੁਣ ਕੇਂਦਰੀ ਮੰਤਰੀ ਵੀ ਹਨ, ਜਿਸਦੇ ਚੱਲਦੇ ਉਹ ਇਸ ਹਾਰ ਨੂੰ ਆਪਣੇ ਸਿਰ ਲੈਂਦੇ ਹਨ। ਹਾਲਾਂਕਿ ਇਸਦੇ ਹਾਰ ਦੇ ਲਈ ਉਨ੍ਹਾਂ ਟਿਕਟ ਦੀ ਵੰਡ ’ਚ ਹੋਈ ਦੇਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਪਾਰਟੀ ਉਮੀਦਵਾਰ ਜੀਵਨ ਗੁਪਤਾ ਨੂੰ ਸਿਰਫ 14 ਦਿਨ ਹੀ ਚੋਣ ਪ੍ਰਚਾਰ ਲਈ ਮਿਲੇ ਤੇ ਇਸ ਹਲਕੇ ਵਿਚ ਕਰੀਬ 18 ਵਾਰਡ ਪੈਂਦੇ ਹਨ ਤੇ ਚੋਣ ਪ੍ਰਚਾਰ ਲਈ ਇੱਕ ਵਾਰਡ ਵਾਸਤੇ ਉਨ੍ਹਾਂ ਕੋਲ ਇੱਕ ਦਿਨ ਵੀ ਨਹੀਂ ਸੀ। ਦੂਜੇ ਪਾਸੇ ਆਪ ਦੇ ਸੰਜੀਵ ਅਰੋੜਾ ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੇ ਦੋ ਮਹੀਨੇ ਪਹਿਲਾਂ ਹੀ ਚੋਣ ਮੁਹਿੰਮ ਵਿੱਢ ਦਿੱਤੀ ਸੀ। ਟਿਕਟ ’ਚ ਦੇਰੀ ਦੀ ਗੱਲ ਲੋਕਾਂ ਵਿਚ ਵੀ ਚੱਲੀ ਤੇ ਸਾਨੂੰ ਆਸ ਮੁਤਾਬਕ ਸਫ਼ਲਤਾ ਨਹੀਂ ਮਿਲੀ। ਇਸ ਦੌਰਾਨ ਉਹਨਾਂ ਨੇ ਟਿਕਟਾਂ ਦੇ ਫੈਸਲੇ ਕਰਨ ਪਿਛੇ ਕਾਰਨ ਦਸਦਿਆਂ ਕਿਹਾ ਕਿ ਆਪਰੇਸ਼ਨ ਸੰਦੂਰ ਚੱਲਣ ਕਾਰਨ ਅਜਿਹਾ ਹੋਇਆ ਹੈ।