ਪੰਜਾਬੀ ਗਾਇਕ ਬੱਬਲ ਰਾਏ ਵਿਆਹ ਦੇ ਬੰਧਨ ਵਿੱਚ ਬੱਝੇ
ਚੰਡੀਗੜ੍ਹ-ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਵਿਆਹ ਅਦਾਕਾਰਾ ਆਰੂਸ਼ੀ ਸ਼ਰਮਾ ਨਾਲ ਹੋਇਆ ਹੈ। ਇਹ ਜੋੜਾ ਕਾਫ਼ੀ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ। ਇਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਲੋਕਾਂ ਕੋਲੋਂ ਲੁਕੋ ਕੇ ਰੱਖਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦਾ ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ। ਹ ਦੱਸ ਦੇਈਏ ਕਿ ਆਰੂਸ਼ੀ ਸ਼ਰਮਾ ਇਕ ਜਾਣਿਆ ਮਾਣਿਆ ਨਾਂ ਹੈ। ਉਹ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਤੋਂ ਹੈ। ਅਦਾਕਾਰਾ ਨੇ 2015 ਵਿਚ ਮਿਸ ਦੀਵਾਦੇ ਤੀਜੇ ਐਡੀਸ਼ਨ ਵਿਚ ਹਿੱਸਾ ਲਿਆ ਅਤੇ ਉਸ ਨੂੰ ਫ਼ਾਈਨਲਿਸਟ ਵਜੋਂ ਚੁਣਿਆ ਗਿਆ।
















