ਟੀ. ਵੀ ਚੈਨਲ ਨਾਲ ਜੁੜੇ ਚਰਚਿਤ ਪੱਤਰਕਾਰ ਅਤੇ ਸਮਾਜ ਸੇਵੀ ਜਸ ਬਰਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Jas Brar died due to heart attack
ਟੋਰਾਂਟੋ: ਜਸ ਬਰਾੜ ਕੈਨੇਡਾ (45) ਜੋ ਕਿ ਪੰਜਾਬ ਤੋਂ ਪਿੰਡ ਲੰਗੇਆਣਾ ਕਲਾਂ ਦੇ ਸਨ ਅਤੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿ ਰਹੇ ਸਨ। ਜਾਣਕਾਰੀ ਮੁਤਾਬਕ ਜਸ ਬਰਾੜ ਇਕ ਟੀ. ਵੀ ਚੈਨਲ ਨਾਲ ਜੁੜੇ ਚਰਚਿਤ ਪੱਤਰਕਾਰ ਅਤੇ ਸਮਾਜ ਸੇਵੀ ਸਨ ਜਿਨ੍ਹਾਂ ਦੀ ਕੱਲ੍ਹ ਦਿਲ ਦੌਰਾ ਪੈਣ ਕਾਰਣ ਮੌਤ ਹੋ ਗਈ। ਜਸ ਬਰਾੜ ਜਿੱਥੇ ਉੱਘਾ ਕਾਰੋਬਾਰੀ ਸੀ, ਉਥੇ ਹੀ ਇਕ ਚਰਚਿਤ ਪੱਤਰਕਾਰ ਵੀ ਸੀ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ, ਪਤਨੀ ਅਤੇ ਇਕ ਬੇਟਾ, ਬੇਟੀ ਛੱਡ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਡਾ. ਸਾਧੂ ਰਾਮ ਲੰਗੇਆਣਾ ਨੇ ਦੱਸਿਆ ਕਿ ਜਸ ਬਰਾੜ ਨੇ ਉਨ੍ਹਾਂ ਦੀਆਂ ਇੰਡੀਆ ਅਤੇ ਕੈਨੇਡਾ ਵਿਖੇ ਫਲਮਾਈਆ ਗਈਆਂ ਕਾਮੇਡੀ ਅਤੇ ਸਮਾਜਿਕ ਫ਼ਿਲਮਾਂ ਵਿਚ ਵੀ ਰੋਲ ਅਦਾ ਕੀਤੇ ਹਨ। ਜਸ ਬਰਾੜ ਦੋ ਭਰਾ ਸਨ ਜਿਨ੍ਹਾਂ ’ਚੋਂ ਵੱਡੇ ਭਰਾ ਦੀ ਮੌਤ 10 ਸਾਲ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਹੋ ਗਈ ਸੀ ਤੇ ਹੁਣ ਇਸ ਪਰਿਵਾਰ ’ਤੇ ਕੁਦਰਤ ਦਾ ਇਕ ਹੋਰ ਕਹਿਰ ਵਾਪਰ ਗਿਆ ਹੈ। ਜਸ ਬਰਾੜ ਦੇ ਜੱਦੀ ਪਿੰਡ ਲੰਗੇਆਣਾ ਕਲਾਂ ਜ਼ਿਲ੍ਹਾ ਮੋਗਾ ਵਿਖੇ ਅਤੇ ਇਲਾਕੇ ਵਿਚ ਭਾਰੀ ਸੋਗ ਦੀ ਲਹਿਰ ਦੌੜ ਗਈ ਹੈ। ਪੱਤਰਕਾਰ ਭਾਈਚਾਰੇ, ਸਮਾਜ ਸੇਵੀ, ਰਾਜਸੀ, ਗੈਰ ਰਾਜਸੀ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
















