ਜੀ-7 ਸੰਮੇਲਨ ਲਈ ਐਡਮਿੰਟਨ ਤੋਂ ਕੈਲਗਰੀ ਵਿੱਚ ਵੱਡੀ ਗਿਣਤੀ ਵਿੱਚ ਭੇਜੇ ਜਾਣਗੇ ਫੌਜੀ ਵਾਹਨ 

Large number of military vehicles to be sent from Edmonton to Calgary for G-7 summit

ਜੀ-7 ਸੰਮੇਲਨ ਲਈ ਐਡਮਿੰਟਨ ਤੋਂ ਕੈਲਗਰੀ ਵਿੱਚ ਵੱਡੀ ਗਿਣਤੀ ਵਿੱਚ ਭੇਜੇ ਜਾਣਗੇ ਫੌਜੀ ਵਾਹਨ 

ਐਡਮਿੰਟਨ-ਜੂਨ ਵਿੱਚ ਕਨਾਨਾਸਕਿਸ ਵਿੱਚ ਹੋਣ ਵਾਲੇ ਜੀ-7 ਸੰਮੇਲਨ ਤੋਂ ਪਹਿਲਾਂ ਅਗਲੇ ਦੋ ਹਫ਼ਤਿਆਂ ਵਿੱਚ ਐਡਮਿੰਟਨ ਤੋਂ ਕੈਲਗਰੀ ਵਿੱਚ ਵੱਡੀ ਗਿਣਤੀ ਵਿੱਚ ਫੌਜੀ ਵਾਹਨ ਭੇਜੇ ਜਾਣਗੇ। ਜਾਣਕਾਰੀ ਮੁਤਾਬਕ ਅਲਬਰਟਾ ਆਰਸੀਐਮਪੀ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਮਡ ਫੋਰਸਿਜ਼ (ਸੀਏਐਫ) 15-30 ਮਈ ਦੇ ਵਿਚਕਾਰ ਫੌਜੀ ਵਾਹਨਾਂ ਨੂੰ ਭੇਜੇਗੀ। ਜਿਸ ਮੁਤਾਬਕ ਵਾਹਨ ਹਾਈਵੇਅ 216 (ਐਂਥਨੀ ਹੈਂਡੇ) ’ਤੇ ਪੱਛਮ ਵੱਲ, ਹਾਈਵੇਅ 2 (ਕਵੀਨ ਐਲਿਜ਼ਾਬੈਥ 99) ਵੱਲ ਦੱਖਣ ਵੱਲ, ਹਾਈਵੇਅ 201 ’ਤੇ ਪੱਛਮ ਵੱਲ, ਹਾਈਵੇਅ 1 ’ਤੇ ਪੱਛਮ ਵੱਲ ਅਤੇ ਹਾਈਵੇਅ 40 ’ਤੇ ਦੱਖਣ ਵੱਲ ਯਾਤਰਾ ਕਰਨਗੇ। ਨਾਲ ਹੀ ਟਰੈਫਿਕ ਵਿਘਨਾਂ ਨੂੰ ਸੀਮਤ ਕਰਨ ਲਈ ਸ਼ਾਮ ਨੂੰ ਸੜਕੀ ਆਵਾਜਾਈ ਕੀਤੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਅਲਬਰਟਾ ਆਰਸੀਐਮਪੀ ਨੇ ਕਿਹਾ ਕਿ ਅਸੀਂ ਸਾਰੇ ਵਾਹਨ ਚਾਲਕਾਂ ਨੂੰ ਇਨ੍ਹਾਂ ਵਾਹਨਾਂ ਦੇ ਆਲੇ-ਦੁਆਲੇ ਸਾਵਧਾਨ ਰਹਿਣ ਦੀ ਅਪੀਲ ਕਰਾਂਗੇ। ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਸੰਚਾਲਨ ਸੁਰੱਖਿਆ ਕਾਰਨਾਂ ਕਰਕੇ” ਕਿਹੜੇ ਉਪਕਰਣ ਜਾਂ ਕਿੰਨੇ ਵਾਹਨ ਸ਼ਾਮਲ ਹਨ। ਇਸ ਬਾਰੇ ਅਜੇ ਕੋਈ ਢੁੱਕਵੀਂ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਹਥਿਆਰਬੰਦ ਸੈਨਾਵਾਂ ਨੇਤਾਵਾਂ ਦੇ ਸੰਮੇਲਨ ਲਈ ਯੋਜਨਾਬੰਦੀ ਸਹਾਇਤਾ, ਹਵਾਈ ਗਤੀਸ਼ੀਲਤਾ ਸਹਾਇਤਾ, ਏਰੋਸਪੇਸ ਰੱਖਿਆ, ਪੇਂਡੂ ਭੂਮੀ ਨਿਗਰਾਨੀ, ਨਾਲ ਹੀ ਰਸਾਇਣਕ ਜੈਵਿਕ, ਰੇਡੀਓਲੌਜੀਕਲ, ਪ੍ਰਮਾਣੂ ਅਤੇ ਵਿਸਫੋਟਕ ਪ੍ਰਤੀਕਿਰਿਆ ਪ੍ਰਦਾਨ ਕਰਨਗੀਆਂ। ਦੱਸ ਦਈਏ ਕਿ ਪੁਲਿਸ ਨੂੰ ਉਮੀਦ ਹੈ ਕਿ 15-17 ਜੂਨ ਤੱਕ ਚੱਲਣ ਵਾਲੇ ਸੰਮੇਲਨ ਲਈ ਕੈਲਗਰੀ ਅਤੇ ਕਨਾਨਾਸਕਿਸ ਦੇ ਵਿਚਕਾਰਲੇ ਖੇਤਰ ਵਿੱਚ ਲਗਭਗ 70 ਸਰਕਾਰੀ ਮਹਿਮਾਨ, 2,000 ਡੈਲੀਗੇਟ ਅਤੇ 1,400 ਪੱਤਰਕਾਰ ਸ਼ਾਮਲ ਹੋਣਗੇ।