ਕੈਨੇਡਾ ਸੰਘੀ ਚੋਣਾਂ 2025: ਆਜ਼ਾਦ ਉਮੀਦਵਾਰ ਕੋਰੀ ਜ਼ੇਪਿਕ ਅਤੇ ਪੀਪੀਸੀ ਅਰਸ਼ ਢਿਲੋਂ ਨੇ ਆਪਣੀ ਉਮੀਦਵਾਰੀ ਵਾਪਸ ਲਈ
ਕੈਲੋਨਾ-ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਦੋ ਉਮੀਦਵਾਰਾਂ ਨੇ ਵਰਨਨ-ਲੇਕ ਕੰਟਰੀ-ਮੋਨਾਸ਼ੀ ਦੀ ਨੁਮਾਇੰਦਗੀ ਕਰਨ ਦੀ ਦੌੜ ਤੋਂ ਬਾਹਰ ਹੋ ਗਏ। ਜਾਣਕਾਰੀ ਮੁਤਾਬਕ ਉਮੀਦਵਾਰੀ ਦੀ ਰੇਸ ਵਿਚੋਂ ਬਾਹਰ ਹੋਣ ਵਾਲੇ ਉਮੀਦਵਾਰ ਕੋਰੀ ਜ਼ੇਪਿਕ ਜੋ ਕਿ ਆਜ਼ਾਦ ਲੜ ਰਹੇ ਸਨ ਅਤੇ ਅਰਸ਼ ਢਿੱਲੋਂ ਜੋ ਕਿ ਪੀਪਲਜ਼ ਪਾਰਟੀ ਆਫ਼ ਕੈਨੇਡਾ ਨਾਲ ਜੁੜੇ ਹੋਏ ਸਨ। ਉਮੀਦਵਾਰੀ ਵਿਚੋਂ ਬਾਹ ਰ ਹੋਣ ਤੋਂ ਬਾਅਦ ਜ਼ੇਪਿਕ ਨੇ ਕਿਹਾ ਕਿ ਇਹ ਫੈਸਲਾ“ਇੱਕ ਪ੍ਰਗਤੀਸ਼ੀਲ ਅਤੇ ਸੰਯੁਕਤ ਕੈਨੇਡਾ ਦੇ ਮੇਰੇ ਦ੍ਰਿਸ਼ਟੀਕੋਣ ਪ੍ਰਤੀ ਉਤਸ਼ਾਹ ਦੀ ਘਾਟ, ਜਾਂ ਨੈਤਿਕ, ਬੁੱਧੀਮਾਨ ਫੈਸਲਾ ਲੈਣ ਦੇ ਸਿਧਾਂਤ ਦੀ ਕਿਸੇ ਅਸਫਲਤਾ ਲਈ ਨਹੀਂ, ਸਗੋਂ ਉਨ੍ਹਾਂ ਦੇ ਆਪਣੇ ਨਿੱਜੀ ਕਾਰਨ” ਸੀ। ਉਹਨਾਂ ਕਿਹਾ ਕਿ ਆਪਣੀ ਉਮੀਦਵਾਰੀ ਨੂੰ ਬਣਾਈ ਰੱਖਣਾ ਅਤੇ ਲਿਬਰਲ ਪਾਰਟੀ ਆਫ਼ ਕੈਨੇਡਾ ਨਾਲ ਵੋਟ ਵੰਡਣਾ ਨਾ ਤਾਂ ਸਿਆਣਪ ਅਤੇ ਨਾ ਹੀ ਨੈਤਿਕ ਸੀ।
ਇਸ ਮੌਕੇ ਉਹਨਾਂ ਕਿਹਾ ਕਿ ਉਸਨੇ ਤਿੰਨ ਹਫ਼ਤੇ ਪਹਿਲਾਂ ਇੱਕ ਆਜ਼ਾਦ ਵਜੋਂ ਚੋਣ ਲੜਨ ਦਾ ਵਾਅਦਾ ਕੀਤਾ ਸੀ ਤਾਂ ਇਸ ਹਲਕੇ ਵਿੱਚ ਰਾਜਨੀਤਿਕ ਸਥਿਤੀ ਵੱਖਰੀ ਸੀ ਪਰ ਉਮੀਦਵਾਰਾਂ ਦੀ ਮੌਜੂਦਾ ਸੂਚੀ ਸਾਹਮਣੇ ਆਉਣ ਤੋਂ ਬਾਅਦ ਹੁਣ ਆਪਣਾ ਨਾਮ ਵਾਪਸ ਲੈ ਰਿਹਾ ਹੈ ਕਿਉਂਕਿ ਲਿਬਰਲ ਪਾਰਟੀ ਤੋਂ ਇੱਕ ਸ਼ਕਤੀਸ਼ਾਲੀ ਅਤੇ ਸਤਿਕਾਰਯੋਗ ਉਮੀਦਵਾਰ ਅੰਨਾ ਵਾਰਵਿਕ ਸੀਅਰਜ਼ ਇਸ ਸੀਟ ਤੋਂ ਚੋਣ ਲੜ ਰਿਹਾ ਹੈ। ਦੱਸ ਦਈਏ ਕਿ ਇਲੈਕਸ਼ਨਜ਼ ਕੈਨੇਡਾ ਦੁਆਰਾ ਪੁਸ਼ਟੀ ਕੀਤੇ ਗਏ ਇਸ ਰਾਈਡਿੰਗ ਵਿੱਚ ਉਮੀਦਵਾਰਾਂ ਦੀ ਗਿਣਤੀ ਹੁਣ ਘੱਟ ਕੇ ਚਾਰ ਰਹਿ ਗਈ ਹੈ। ਉਹ ਉਮੀਦਵਾਰ ਵਾਰਵਿਕ ਸੀਅਰਜ਼ (ਲਿਬਰਲ), ਸਕਾਟ ਐਂਡਰਸਨ (ਕੰਜ਼ਰਵੇਟਿਵ), ਲੀਆ ਐਲਨ ਮੇਨ (ਐਨਡੀਪੀ) ਅਤੇ ਬਲੇਅਰ ਵਿਸਚਰ (ਗ੍ਰੀਨ) ਹਨ। ਇਸ ਤੋਂ ਇਲਾਵਾ ਪੀਪਲਜ਼ ਪਾਰਟੀ ਆਫ਼ ਕੈਨੇਡਾ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਇਸਦੇ ਸਾਬਕਾ ਉਮੀਦਵਾਰ ਅਰਸ਼ ਢਿੱਲੋਂ ਹੁਣ ਇਸ ਰਾਈਡਿੰਗ ਵਿੱਚ ਨਹੀਂ ਚੋਣ ਲੜ ਰਹੇ ਹਨ। ਪੁਸ਼ਟੀ ਕੀਤੇ ਉਮੀਦਵਾਰਾਂ ਦੀਆਂ ਪੂਰੀਆਂ ਸੂਚੀਆਂ ਬੁੱਧਵਾਰ, 9 ਅਪ੍ਰੈਲ ਨੂੰ ਜਾਰੀ ਕੀਤੀਆਂ ਜਾਣਗੀਆਂ।
















