ਕੈਨੇਡਾ ਦੀ ਪਹਿਲੀ ਨਵੀਂ ਕੈਬਨਿਟ ਮੀਟਿੰਗ ਵਿੱਚ ਆਮਦਨ ਟੈਕਸ ਦਰਾਂ ’ਚ ਛੋਟ ਦਾ ਐਲਾਨ
Income tax rate cuts announced at Canada's first new cabinet meeting
ਓਟਾਵਾ-ਫੈਡਰਲ ਚੋਣਾਂ ਵਿੱਚ 170 ਸੀਟਾਂ ’ਤੇ ਕਬਜ਼ਾ ਕਰਨ ਤੋਂ ਬਾਅਦ ਲਿਬਰਲ ਪਾਰਟੀ ਨੇ ਜਿੱਤ ਹਾਸਲ ਕੀਤੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 13 ਮਈ ਨੂੰ ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਨਵੀਂ ਕੈਬਨਿਟ ਦਾ ਗਠਨ ਕੀਤਾ ਅਤੇ ਨਾਲ ਹੀ ਐਲਾਨ ਕਰਦਿਆਂ ਸਥਾਨਕ ਮੱਧ ਵਰਗ ਨੂੰ ਆਮਦਨ ਟੈਕਸ ਵਿੱਚ ਵੱਡੀ ਰਾਹਤ ਦਿੱਤੀ। ਜਾਣਕਾਰੀ ਮੁਤਾਬਕ ਮੌਜੂਦਾ ਸਰਕਾਰ ਵੱਲੋਂ 1 ਜੁਲਾਈ 2025 ਤੋਂ ਨਿੱਜੀ ਆਮਦਨ ਟੈਕਸ ਦੀ ਘੱਟੋ-ਘੱਟ ਦਰ 15 ਪ੍ਰਤੀਸ਼ਤ ਤੋਂ ਘਟਾ ਕੇ 14 ਫੀਸਦ ਕਰ ਦਿੱਤੀ ਜਾਵੇਗੀ ਜਿਸ ਦਾ ਸਿੱਧਾ ਸਿੱਧਾ ਲਾਭ ਲਗਭਗ 22 ਮਿਲੀਅਨ ਕੈਨੇਡੀਅਨ ਲੈਣਗੇ। ਇਸ ਫੈਸਲੇ ਨੂੰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਵਿਚਕਾਰ ਆਮ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਪਹਿਲੀ ਮੀਟਿੰਗ ਵਿੱਚ ਅਸੀਂ ਕਈ ਫੈਸਲੇ ਲਏ। ਉਨ੍ਹਾਂ ਵਿੱਚੋਂ ਮੱਧ ਵਰਗ ਲਈ ਟੈਕਸ ਵਿੱਚ ਕਟੌਤੀ ਵੀ ਸ਼ਾਮਲ ਹੈ। 1 ਜੁਲਾਈ ਤੋਂ, ਮਿਹਨਤੀ ਕੈਨੇਡੀਅਨ ਹੁਣ ਆਪਣੀ ਤਨਖਾਹ ਵਿੱਚੋਂ ਹੋਰ ਪੈਸੇ ਰੱਖ ਸਕਣਗੇ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਜੇਬਾਂ ਵਿੱਚ ਸਿੱਧਾ ਪੈਸਾ ਪਾਉਣ ਦੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਟੈਕਸ ਦਰਾਂ ਸਾਲ ਦੇ ਅੱਧ ਵਿੱਚ ਘਟ ਰਹੀਆਂ ਹਨ, ਇਸ ਲਈ ਵਿੱਤੀ ਸਾਲ 2015 ਵਿੱਚ ਔਸਤ ਦਰ 14.5% ਰਹੇਗੀ। 2026 ਤੋਂ, ਇਹ ਦਰ ਵਧ ਕੇ 14% ਹੋ ਜਾਵੇਗੀ। ਕੈਨੇਡਾ ਰੈਵੇਨਿਊ ਏਜੰਸੀ ਜੁਲਾਈ 2025 ਤੋਂ ਟੈਕਸ ਕਟੌਤੀ ਟੇਬਲਾਂ ਨੂੰ ਅਪਡੇਟ ਕਰੇਗੀ ਤਾਂ ਜੋ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚੋਂ ਘੱਟ ਟੈਕਸ ਕੱਟਿਆ ਜਾ ਸਕੇ। ਇਹ ਛੋਟ ਟੈਕਸ ਰਿਟਰਨ ਭਰਨ ਵੇਲੇ ਲਾਗੂ ਹੋਵੇਗੀ ਜੇਕਰ ਕੋਈ ਟੈਕਸ ਨਹੀਂ ਕੱਟਿਆ ਜਾਂਦਾ ਹੈ।
















