ਅਲਬਰਟਾ ਪ੍ਰੀਮੀਅਰ ਸਮਿਥ ਨੇ ਕੀਤੀ ਪ੍ਰਧਾਨ ਮੰਤਰੀ ਕਾਰਨੀ ਨਾਲ ਮੁਲਾਕਾਤ 

Alberta Premier Smith says meeting with PM Carney a ‘positive first step’

ਅਲਬਰਟਾ ਪ੍ਰੀਮੀਅਰ ਸਮਿਥ ਨੇ ਕੀਤੀ ਪ੍ਰਧਾਨ ਮੰਤਰੀ ਕਾਰਨੀ ਨਾਲ ਮੁਲਾਕਾਤ 

ਅਲਬਰਟਾ-ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੀਆਂ ਸੰਘੀ ਚੋਣਾਂ ਹੋਣ ਜਾਣ ਤੋਂ ਬਾਅਦ ਅਤੇ ਪ੍ਰਧਾਨ ਮੰਤਰੀ ਦੇ ਜਿੱਤਣ ਤੋਂ ਬਾਅਦ ਪਹਿਲੀ ਮੁਲਾਕਾਤ ਕੀਤੀ ਜਿਸ ਨੂੰ ਉਹਨਾਂ ਨੇ  ਸਕਾਰਾਤਮਕ ਦੱਸਿਆ। ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਅਲਬਰਟਾ ਦੀ ਊਰਜਾ ਆਰਥਿਕਤਾ ਨੂੰ ਰੋਕਣ ਵਾਲੀਆਂ ਨੀਤੀਆਂ ਅਤੇ ਕਾਨੂੰਨਾਂ ਬਾਰੇ ਲੰਮੀ ਗੱਲਬਾਤ ਕੀਤੀ ਅਤੇ ਕਿਹਾ ਕਿ 10 ਸਾਲਾਂ ਤੋਂ ਸਰੋਤ-ਵਿਰੋਧੀ ਕਾਨੂੰਨ ਅਤੇ ਨੀਤੀਆਂ ਨੂੰ ਠੀਕ ਕਰਨ ਵਿੱਚ ਸਮਾਂ ਲੱਗੇਗਾ।
ਜ਼ਿਕਰਯੋਗ ਹੈ ਪ੍ਰੀਮੀਅਰ ਸਮਿਥ ਨੇ ਪ੍ਰਧਾਨ ਮੰਤਰੀ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀ ਨਵੀਂ ਸਰਕਾਰ ਉਨ੍ਹਾਂ ਦੇ ਸੂਬੇ ਵਿਰੁੱਧ ਕੋਈ ਵੀ ਵਿਰੋਧੀ ਕਾਰਵਾਈ ਕਰ ਸਕਦੀ ਹੈ। ਚੋਣਾਂ ਤੋਂ ਪਹਿਲਾਂ ਪ੍ਰੀਮੀਅਰ ਸਮਿਥ ਨੇ ਅਗਲੇ ਪ੍ਰਧਾਨ ਮੰਤਰੀ ਲਈ ਮੰਗਾਂ ਦੀ ਇੱਕ ਸੂਚੀ ਜਾਰੀ ਕੀਤੀ ਸੀ ਅਤੇ ਅਲਬਰਟਾ ਵਾਸੀਆਂ ਨੂੰ ਪੁੱਛਣ ਲਈ ਇੱਕ ਪੈਨਲ ਬਣਾਉਣ ਦਾ ਵਾਅਦਾ ਕੀਤਾ ਕਿ ਜੇਕਰ ਲਿਬਰਲਾਂ ਨੇ ਲਗਾਤਾਰ ਚੌਥੀ ਵਾਰ ਜਿੱਤ ਪ੍ਰਾਪਤ ਕੀਤੀ ਤਾਂ ਉਹ ਕੀ ਚਾਹੁੰਦੇ ਹਨ। ਉਨ੍ਹਾਂ ਮੰਗਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧੀਨ ਲਗਾਈਆਂ ਗਈਆਂ ਕਈ ਨੀਤੀਆਂ ਨੂੰ ਖਤਮ ਕਰਨਾ ਸ਼ਾਮਲ ਸੀ। ਜਿਸ ਦਾ ਪ੍ਰਧਾਨ ਮੰਤਰੀ ਕਾਰਨੀ ਦੇ ਦਫ਼ਤਰ ਨੇ ਮੀਟਿੰਗ ’ਤੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। 
ਦੱਸ ਦਈਏ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਪ੍ਰੀਮੀਅਰ ਸਮਿਥ ਨੇ ਕਾਰਨੀ ਅਤੇ ਲਿਬਰਲਾਂ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਕਿ ਨਵੀਂ ਘੱਟ ਗਿਣਤੀ ਸਰਕਾਰ ਨੂੰ ਓਟਾਵਾ ਅਤੇ ਅਲਬਰਟਾ ਵਿਚਕਾਰ“ਖੋਖਲੇ ਬਿਆਨਬਾਜ਼ੀ ਦੀ ਬਜਾਏ ਅਰਥਪੂਰਨ ਕਾਰਵਾਈ ਨਾਲ “ਸੰਬੰਧਾਂ ਨੂੰ ਮੁੜ ਸਥਾਪਿਤ ਕਰਨ ਲਈ ਸੂਬੇ ਨਾਲ ਤੁਰੰਤ ਕੰਮ ਕਰਨਾ ਸ਼ੁਰੂ ਕਰਨ ਦੀ ਲੋੜ ਹੈ। ਪ੍ਰੀਮੀਅਰ ਸਮਿਥ ਦੀ ਸਰਕਾਰ ਨੇ ਇਸ ਹਫ਼ਤੇ ਕਾਨੂੰਨ ਦਾ ਪ੍ਰਸਤਾਵ ਰੱਖਿਆ ਜੋ ਨਾਗਰਿਕਾਂ ਲਈ ਕੈਨੇਡਾ ਤੋਂ ਵੱਖ ਹੋਣ ਲਈ ਵੋਟ ਮੰਗਣਾ ਆਸਾਨ ਬਣਾ ਦੇਵੇਗਾ, ਜਿਸਦੀ ਆਦਿਵਾਸੀ ਨੇਤਾਵਾਂ ਵੱਲੋਂ ਤਿੱਖੀ ਨਿੰਦਾ ਕੀਤੀ ਗਈ ਹੈ ਜੋ ਚੇਤਾਵਨੀ ਦਿੰਦੇ ਹਨ ਕਿ ਇਹ ਸੰਧੀਆਂ ਦੀ ਉਲੰਘਣਾ ਕਰੇਗਾ।