ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਜ਼ ਵਿ¾ਚ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਸੈਮੀਫਾਈਨਲ ਖੇਡਣ ਤੋਂ ਕੀਤਾ ਇਨਕਾਰ

ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਜ਼ ਵਿ¾ਚ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਸੈਮੀਫਾਈਨਲ ਖੇਡਣ ਤੋਂ ਕੀਤਾ ਇਨਕਾਰ
ਨਵੀਂ ਦਿ¾ਲੀ-ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਜ਼ ’ਚ ਭਾਰਤ ਚੈਂਪੀਅਨਜ਼ ਨੇ ਪਾਕਿਸਤਾਨ ਨਾਲ ਤਣਾਅਪੂਰਨ ਸਬੰਧਾਂ ਕਾਰਨ ਪਾਕਿਸਤਾਨ ਚੈਂਪੀਅਨਜ਼ ਖਿਲਾਫ ਸੈਮੀਫਾਈਨਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮੈਚ ਅੱਜ ਬਰਮਿੰਘਮ ਵਿੱਚ ਖੇਡਿਆ ਜਾਣਾ ਸੀ। ਭਾਰਤ ਵਲੋਂ ਮੈਚ ਖੇਡਣ ਤੋਂ ਇਨਕਾਰ ਕਰਨ ਨਾਲ ਪਾਕਿਸਤਾਨ ਚੈਂਪੀਅਨਜ਼ ਫਾਈਨਲ ਵਿੱਚ ਦਾਖਲ ਹੋ ਗਈ ਹੈ ਜਿਸ ਦਾ ਫਾਈਨਲ ਵਿਚ ਮੁਕਾਬਲਾ ਆਸਟਰੇਲੀਆ ਚੈਂਪੀਅਨਜ਼ ਅਤੇ ਦੱਖਣੀ ਅਫਰੀਕਾ ਚੈਂਪੀਅਨਜ਼ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਭਾਰਤ ਦੀ ਚੈਂਪੀਅਨ ਟੀਮ ਵਿੱਚ ਯੁਵਰਾਜ ਸਿੰਘ, ਸ਼ਿਖਰ ਧਵਨ, ਸੁਰੇਸ਼ ਰੈਨਾ, ਹਰਭਜਨ ਸਿੰਘ, ਪਿਊਸ਼ ਚਾਵਲਾ, ਯੂਸਫ ਪਠਾਨ ਅਤੇ ਰੌਬਿਨ ਉਥੱਪਾ ਵਰਗੇ ਖਿਡਾਰੀ ਸ਼ਾਮਲ ਹਨ। ਇਸ ਟੀਮ ਨੇ 20 ਜੁਲਾਈ ਨੂੰ ਪਾਕਿਸਤਾਨ ਚੈਂਪੀਅਨਜ਼ ਖਿਲਾਫ ਆਪਣਾ ਗਰੁੱਪ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।