ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਭਾਰਤ ਵਿੱਚ ਨਹੀਂ ਹੋਵੇਗੀ ਰਿਲੀਜ਼

ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਭਾਰਤ ਵਿੱਚ ਨਹੀਂ ਹੋਵੇਗੀ ਰਿਲੀਜ਼

ਚੰਡੀਗੜ੍ਹ-ਸਰਦਾਰ ਜੀ 3 ਪੰਜਾਬੀ ਫਿਲਮ ਜੋ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਹੈ ਵਿਵਾਦਾਂ ਵਿੱਚ ਘਿਰੀ ਹੋਈ ਹੈ ਅਤੇ ਇਸ ਵਿਵਾਦ ਦਾ ਮੁੱਖ ਕਾਰਨ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੀ ਮੁੱਖ ਭੂਮਿਕਾ ਹੈ। ਪਹਿਲਗਾਮ ਹਮਲੇ ਅਤੇ ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ, ਹਾਨਿਆ ਦੀ ਕਾਸਟਿੰਗ ਦੀ ਸੋਸ਼ਲ ਮੀਡੀਆ ’ਤੇ ਸਖ਼ਤ ਨਿੰਦਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਦਿਲਜੀਤ ਨੇ ਸੋਸ਼ਲ ਮੀਡੀਆ ’ਤੇ ਇੱਕ ਰਹੱਸਮਈ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “Censored Before Release ਮੰਨਿਆ ਜਾ ਰਿਹਾ ਹੈ ਕਿ ਇਹ ਪੋਸਟ ਉਨ੍ਹਾਂ ਦੀ ਫਿਲਮ ‘ਪੰਜਾਬ 95’ ਨਾਲ ਸਬੰਧਤ ਹੈ, ਜੋ ਸੀ.ਬੀ.ਐਫ.ਸੀ. ਦੇ 127 ਕੱਟਾਂ ਦੀ ਮੰਗ ਕਾਰਨ ਰਿਲੀਜ਼ ਨਹੀਂ ਹੋ ਸਕੀ। ਨਿਰਦੇਸ਼ਕ ਸੁਨੈਨਾ ਸੁਰੇਸ਼ ਅਤੇ ਦਿਲਜੀਤ ਨੇ ਕੱਟ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ‘ਸਰਦਾਰ ਜੀ 3’ ਵਿੱਚ ਹਾਨਿਆ ਮੁੱਖ ਅਦਾਕਾਰਾ ਹੈ, ਪਰ ਇਹ ਫਿਲਮ ਹੁਣ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ, ਸਗੋਂ ਸਿਰਫ ਵਿਦੇਸਾਂ ਵਿੱਚ 27 ਜੂਨ 2025 ਨੂੰ ਰਿਲੀਜ਼ ਹੋਵੇਗੀ। ਦਿਲਜੀਤ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ‘ਸਰਦਾਰ ਜੀ 3’ ਦਾ ਟਰੇਲਰ ਸਾਂਝਾ ਕਰਦੇ ਹੋਏ ਰਿਲੀਜ਼ ਮਿਤੀ ਦਾ ਐਲਾਨ ਕੀਤਾ। ਟ  ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ਨੇ ਸੀ.ਬੀ.ਐਫ.ਸੀ. ਨੂੰ ਫਿਲਮ ਨੂੰ ਰਿਲੀਜ਼ ਸਰਟੀਫਿਕੇਟ ਨਾ ਦੇਣ ਦੀ ਮੰਗ ਕੀਤੀ, ਕਿਹਾ ਕਿ ਇਹ ਰਾਸ਼ਟਰੀ ਹਿੱਤ ਦੇ ਵਿਰੁੱਧ ਹੈ। ਫਿਲਮ ਵਿੱਚ ਹਾਨਿਆ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਸਰ ਚਿਨਯੋਤੀ, ਡੈਨੀਅਲ ਖਾਵਰ ਅਤੇ ਸਲੀਮ ਅਲਬੇਲਾ ਵੀ ਸ਼ਾਮਲ ਹਨ।