ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਬਾਰੇ ਬੋਲੇ ਬੱਬੂ ਮਾਨ
ਚੰਡੀਗੜ੍ਹ-ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਬੱਬੂ ਮਾਨ ਇਸ ਸਮੇਂ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਚਰਚਾ ਦਾ ਕੇਂਦਰ ਬਣੇ ਹੋਏ ਹਨ। ਬੱਬੂ ਮਾਨ ਦੇ ਸ਼ੋਅ ਜਿੱਥੇ ਦੁਨੀਆ ਵਿੱਚ ਧੱਕ ਪਾ ਰਹੇ ਹਨ ਉਥੇ ਹੀ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ, ਜਿਸ ਵਿੱਚ ਗਾਇਕ ਪਹਿਲੀ ਵਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਉਤੇ ਬੋਲਦੇ ਨਜ਼ਰੀ ਪੈ ਰਹੇ ਹਨ। ਜਾਣਕਾਰੀ ਮੁਤਾਬਕ ਹਾਲਾਂਕਿ ਗਾਇਕ ਨੇ ਪੂਰੀ ਗੱਲਬਾਤ ਦੌਰਾਨ ਮਰੂਹਮ ਗਾਇਕ ਮੂਸੇਵਾਲਾ ਦਾ ਨਾਂਅ ਬਿਲਕੁੱਲ ਵੀ ਨਹੀਂ ਲਿਆ ਹੈ, ਪਰ ਗਾਇਕ ਨੇ ਜੋ ਕਿਹਾ ਹੈ, ਪ੍ਰਸ਼ੰਸਕ ਉਸਨੂੰ ਉਸੇ ਤਰਫ਼ ਇਸ਼ਾਰਾ ਸਮਝ ਰਹੇ ਹਨ। ਗਾਇਕ ਨੇ ਕਿਹਾ ਕਿ“ਲੜਾਈ ਕਿਸੇ ਦੀ ਅਤੇ ਏਜੰਸੀਆਂ ਸਾਡੇ ਵਰਗਾ ਘੁੰਮਦਾ ਰਹਿੰਦਾ। ਮੈਂ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਨਾਲ ਲੈ ਕੇ 6 ਮਹੀਨੇ ਪੁਲਿਸ ਥਾਣਿਆਂ ਵਿੱਚ ਘੁੰਮਦਾ ਰਿਹਾ।” ਧਿਆਨ ਦੇਣ ਯੋਗ ਹੈ ਕਿ ਬੱਬੂ ਮਾਨ ਇਨ੍ਹੀਂ ਦਿਨੀਂ ਕੈਨੇਡਾ ਦੇ ਦੌਰੇ ’ਤੇ ਹਨ। ਵੈਨਕੂਵਰ ਵਿੱਚ ਉਨ੍ਹਾਂ ਦੇ ਸ਼ੋਅ ਨੂੰ ਸ਼ੁਰੂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਇਹ ਸ਼ੋਅ ਭਰੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਹ ਬਿਆਨ ਇਸੇ ਸਟੇਜ ਤੋਂ ਦਿੱਤਾ।
















