ਭਾਰਤ-ਪਾਕਿ ਦਰਮਿਆਨ ਵੱਧ ਰਹੇ ਤਣਾਅ ਕਾਰਨ ਕੌਮਾਂਤਰੀ ਏਅਰਲਾਈਨਾਂ ਬਦਲਣ ਲੱਗੀਆਂ ਉਡਾਣਾਂ ਦੇ ਰੂਟ 

india-pakistan-tension-international-airlines-start-changing-flight-routes

ਭਾਰਤ-ਪਾਕਿ ਦਰਮਿਆਨ ਵੱਧ ਰਹੇ ਤਣਾਅ ਕਾਰਨ ਕੌਮਾਂਤਰੀ ਏਅਰਲਾਈਨਾਂ ਬਦਲਣ ਲੱਗੀਆਂ ਉਡਾਣਾਂ ਦੇ ਰੂਟ 

ਨਵੀਂ ਦਿੱਲੀ-22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਖੇਤਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਤਲਖੀ ਵੱਧਦੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਹੁਣ ਏਅਰ ਫਰਾਂਸ ਤੇ ਜਰਮਨੀ ਦੀ ਲੁਫਾਂਸਾ ਸਣੇ ਕੁਝ ਆਲਮੀ ਏਅਰਲਾਈਨਾਂ ਆਪਣੇ ਨਿਰਧਾਰਿਤ ਰੂਟ ਬਦਲਣ ਲੱਗੀਆਂ ਹਨ। ਇਨ੍ਹਾਂ ਏਅਰਲਾਈਨਾਂ ਨੇ ਪਾਕਿਸਤਾਨ ਦਾ ਹਵਾਈ ਖੇਤਰ ਵਰਤਣ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ  ਫਲਾਈਟ ਟਰੈਕਿੰਗ ਵੈੱਬਸਾਈਟਾਂ ਤੋਂ ਹੋਈ। ਜਾਣਕਾਰੀ ਮੁਤਾਬਕ ਉਪਰੋਕਤ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਵਰਗੇ ਉਪਾਅ ਕੀਤੇ, ਜਦੋਂ ਕਿ ਪਾਕਿਸਤਾਨ ਨੇ ਆਪਣੇ ਗੁਆਂਢੀ ਦੀ ਮਲਕੀਅਤ ਵਾਲੇ ਜਾਂ ਸੰਚਾਲਿਤ ਜਹਾਜ਼ਾਂ ’ਤੇ ਪਾਬੰਦੀ ਤੋਂ ਇਲਾਵਾ ਵਪਾਰ ਮੁਅੱਤਲ ਕਰ ਦਿੱਤਾ ਅਤੇ ਭਾਰਤੀਆਂ ਲਈ ਵਿਸ਼ੇਸ਼ ਵੀਜ਼ੇ ਰੋਕ ਦਿੱਤੇੇ। ਪਾਕਿਸਤਾਨ ਨੇ ਹਾਲਾਂਕਿ ਕੌਮਾਂਤਰੀ ਏਅਰਲਾਈਨਾਂ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਲੁਫਾਂਸਾ ਗਰੁੱਪ ਦੀਆਂ ਏਅਰਲਾਈਨਾਂ ਨੇ ਇਕ ਬਿਆਨ ਵਿਚ ਕਿਹਾ ਕਿ ਉਹ ‘ਅਗਲੇ ਨੋਟਿਸ ਤੱਕ ਪਾਕਿਸਤਾਨੀ ਹਵਾਈ ਖੇਤਰ ਤੋਂ ਬਚ ਰਹੀਆਂ ਹਨ।’’ ਹਾਲਾਂਕਿ ਨਤੀਜੇ ਵਜੋਂ ਏਸ਼ੀਆ ਦੇ ਕੁਝ ਰੂਟਾਂ ’ਤੇ ਉਡਾਣ ਦਾ ਸਮਾਂ ਵਧੇਗਾ।