ਨੀਰਜ ਚੋਪੜਾ ਨੇ ਵੇਬਰ ਨਾਲ ਜੈਵਲਿਨ ਮੁਕਾਬਲਾ ਜਿੱਤ ਕੇ 2 ਸਾਲਾਂ ਵਿੱਚ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ

ਨੀਰਜ ਚੋਪੜਾ ਨੇ ਵੇਬਰ ਨਾਲ ਜੈਵਲਿਨ ਮੁਕਾਬਲਾ ਜਿੱਤ ਕੇ 2 ਸਾਲਾਂ ਵਿੱਚ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ

ਮੁੰਬਈ-ਜਰਮਨ ਵਿਰੋਧੀ ਜੂਲੀਅਨ ਵੇਬਰ ਨੂੰ ਹਰਾ ਕੇ ਓਲੰਪਿਕ ਤਗਮਾ ਜੇਤੂ ਭਾਰਤੀ ਜੈਵਲਿਨ ਥਰੋ ਸੁਪਰਸਟਾਰ ਨੀਰਜ ਚੋਪੜਾ ਨੇ ਦੋ ਸਾਲਾਂ ਵਿੱਚ ਆਪਣਾ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ। ਜਾਣਕਾਰੀ ਮੁਤਾਬਕ 27 ਸਾਲਾ ਚੋਪੜਾ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਸਟਾਰ-ਸਟੱਡਡ ਫੀਲਡ ਵਿੱਚ 88.16 ਮੀਟਰ ਦੇ ਆਪਣੇ ਪਹਿਲੇ ਦੌਰ ਦੇ ਥਰੋਅ ਨਾਲ ਖਿਤਾਬ ਜਿੱਤਿਆ, ਜਿਸ ਵਿੱਚ 90 ਮੀਟਰ ਕਲੱਬ ਦੇ ਪੰਜ ਖਿਡਾਰੀ ਸ਼ਾਮਲ ਸਨ। ਜ਼ਿਕਰਯੋਗ ਹੈ ਵੇਬਰ 87.88 ਮੀਟਰ ਦੇ ਆਪਣੇ ਸ਼ੁਰੂਆਤੀ ਥਰੋਅ ਨਾਲ ਦੂਜੇ ਸਥਾਨ ’ਤੇ ਰਿਹਾ, ਜਦੋਂ ਕਿ ਬ੍ਰਾਜ਼ੀਲ ਦਾ ਲੁਈਜ਼ ਮੌਰੀਸੀਓ ਡਾ ਸਿਲਵਾ 86.62 ਮੀਟਰ ਦੇ ਆਪਣੇ ਤੀਜੇ ਦੌਰ ਦੇ ਯਤਨ ਨਾਲ ਤੀਜੇ ਸਥਾਨ ’ਤੇ ਰਿਹਾ। ਦੱਸ ਦਈਏ ਕਿ ਚੋਪੜਾ ਨੇ ਜੂਨ 2023 ਵਿੱਚ ਲੁਸਾਨੇ ਵਿੱਚ ਆਪਣਾ ਆਖਰੀ ਡੀਐਲ ਖਿਤਾਬ 87.66 ਮੀਟਰ ਦੇ ਥਰੋਅ ਨਾਲ ਜਿੱਤਿਆ ਸੀ। ਉਸ ਤੋਂ ਬਾਅਦ, ਉਹ ਛੇ ਡੀਐਲ ਮੀਟਿੰਗਾਂ ਵਿੱਚ ਦੂਜੇ ਸਥਾਨ ’ਤੇ ਰਿਹਾ।