ਦਿਲਜੀਤ ਦੋਸਾਂਝ ਦੀ ਫਿਲਮ ‘ਬਾਰਡਰ 2’ ਤੋਂ FWICE ਨੇ ਲਗਾਈ ਪਾਬੰਦੀ ਹਟਾਈ

ਦਿਲਜੀਤ ਦੋਸਾਂਝ ਦੀ ਫਿਲਮ ‘ਬਾਰਡਰ 2’ ਤੋਂ FWICE ਨੇ ਲਗਾਈ ਪਾਬੰਦੀ ਹਟਾਈ

ਚੰਡੀਗੜ੍ਹ-ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਜੋ ਕਿ ਇੰਨੀ ਦਿਨੀਂ ਕਾਫੀ ਸੁਰਖੀਆਂ ਵਿੱਚ ਨਜ਼ਰ ਆ ਰਹੇ ਹਨ ਦੀ ਨਵੀਂ ਆਉਣ ਵਾਲੀ ਫਿਲਮ ਫਿਰ ਇੱਕ ਵਾਰ ਸੁਰਖੀਆਂ ਬਟੋਰਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਫਿਲਮ ਸਰਦਾਰ ਜੀ 3 ਰਿਲੀਜ਼ ਹੋਈ ਸੀ ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਕਾਸਟਿੰਗ ’ਤੇ ਸਵਾਲ ਉਠਾਏ ਗਏ ਸਨ। ਇਸ ਲਈ ਉਨ੍ਹਾਂ ਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਾ ਇੰਪਲਾਈਜ਼ ਨੇ ਬਾਰਡਰ 2 ਵਿੱਚ ਉਨ੍ਹਾਂ ਦੀ ਕਾਸਟਿੰਗ ਦਾ ਵਿਰੋਧ ਕੀਤਾ ਸੀ।  ਇਹ ਕਿਹਾ ਜਾ ਰਿਹਾ ਸੀ ਕਿ FWICE ਨੇ ਦਿਲਜੀਤ ਦੋਸਾਂਝ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਬਾਰਡਰ 2 ਤੋਂ ਕੱਟ ਦਿੱਤਾ ਗਿਆ ਹੈ, ਪਰ ਬੀਤੇ ਦਿਨ ਅਦਾਕਾਰ ਨੇ ਫ਼?ਲਮ ਦੇ ਸੈੱਟ ਤੋਂ ਆਪਣਾ ਵੀਡੀਓ ਸਾਂਝਾ ਕੀਤਾ ਅਤੇ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ। ਇਸ ਦੌਰਾਨ, FWICE ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ ਫੈਡਰੇਸ਼ਨ ਨੇ ਦਿਲਜੀਤ ਤੋਂ ਸਿਰਫ਼ ਬਾਰਡਰ 2 ਲਈ ਪਾਬੰਦੀ ਹਟਾ ਦਿੱਤੀ ਹੈ।