ਅਲਬਰਟਾ ਕੈਬਨਿਟ ਫੇਰਬਦਲ ਤੋਂ ਪਹਿਲਾਂ UCP ਦੇ ਦੋ ਮੰਤਰੀਆਂ ਵੱਲੋਂ ਅਸਤੀਫੇ

ਅਲਬਰਟਾ ਕੈਬਨਿਟ ਫੇਰਬਦਲ ਤੋਂ ਪਹਿਲਾਂ UCP ਦੇ ਦੋ ਮੰਤਰੀਆਂ ਵੱਲੋਂ ਅਸਤੀਫੇ

ਕੈਲਗਰੀ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਕੈਬਨਿਟ ਵਿੱਚੋਂ ਦੋ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਵਿੱਤ ਮੰਤਰੀ ਨੇਟ ਹੋਰਨਰ ਅਤੇ ਹਸਪਤਾਲ ਤੇ ਸਰਜੀਕਲ ਹੈਲਥ ਸਰਵਿਸਿਜ਼ ਮੰਤਰੀ ਮੈਟ ਜੋਨਜ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ।ਨੇਟ ਹੋਰਨਰ ਨੇ ਕਿਹਾ ਕਿ ਉਹ ਅਗਲੀ ਚੋਣ ਨਹੀਂ ਲੜਣਗੇ ਅਤੇ ਪਰਿਵਾਰ ਲਈ ਇਹੀ ਫੈਸਲਾ ਸਭ ਤੋਂ ਠੀਕ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਵੇਲੇ ਵੀ ਉਹ ਦੋ ਟਰਮਾਂ ਤੱਕ ਹੀ ਸੇਵਾ ਕਰਨ ਦੇ ਇਰਾਦੇ ’ਤੇ ਕਾਇਮ ਸਨ।

ਉਧਰ ਮੈਟ ਜੋਨਜ਼ ਨੇ ਵੀ ਕਿਹਾ ਕਿ ਉਹ ਪਹਿਲਾਂ ਹੀ ਪ੍ਰੀਮੀਅਰ ਨੂੰ ਦੱਸ ਚੁੱਕੇ ਸਨ ਕਿ ਉਹ ਦੁਬਾਰਾ ਚੋਣ ਨਹੀਂ ਲੜਣਗੇ ਅਤੇ ਕੈਬਨਿਟ ਤੋਂ ਹਟ ਕੇ ਨਵੇਂ ਮੰਤਰੀਆਂ ਲਈ ਰਸਤਾ ਸਾਫ਼ ਕਰਨਾ ਚਾਹੁੰਦੇ ਹਨ।ਪ੍ਰੀਮੀਅਰ ਡੈਨੀਅਲ ਸਮਿਥ ਨੇ ਦੋਵੇਂ ਮੰਤਰੀਆਂ ਦਾ ਅਲਬਰਟਾ ਵਾਸੀਆਂ ਲਈ ਕੀਤੀਆਂ ਸੇਵਾਵਾਂ ਲਈ ਧੰਨਵਾਦ ਕੀਤਾ।ਦੋਵੇਂ ਮੰਤਰੀ ਵੀਰਵਾਰ ਨੂੰ ਅਧਿਕਾਰਕ ਤੌਰ ’ਤੇ ਆਪਣੇ ਅਹੁਦੇ ਛੱਡਣਗੇ, ਜਦੋਂ ਪ੍ਰੀਮੀਅਰ ਵੱਲੋਂ ਨਵੇਂ ਕੈਬਨਿਟ ਮੈਂਬਰਾਂ ਨੂੰ ਸਹੁੰ ਚੁਕਾਈ ਜਾਣ ਦੀ ਸੰਭਾਵਨਾ ਹੈ।