ਸਕੂਬਾ ਡਾਈਵਿੰਗ ਦੌਰਾਨ ਗਈ ਮਸ਼ਹੂਰ ਗਾਇਕ ਜੁਬੀਨ ਗਰਗ ਦੀ ਜਾਨ, ਇੰਡਸਟਰੀ ’ਚ ਛਾਈ ਸੋਗ ਦੀ ਲਹਿਰ
ਮੁੰਬਈ-ਬੀਤੇ ਕੱਲ੍ਹ ਮਸ਼ਹੂਰ ਗਾਇਕ ਜੁਬੀਨ ਗਰਗ (52) ਦੀ ਸਕੂਬਾ ਡਾਈਵਿੰਗ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਸ਼ਹੂਰ ਗਾਇਕ ਇਨ੍ਹਾਂ ਦਿਨਾਂ ਸਿੰਗਾਪੁਰ ਵਿੱਚ ਨਾਰਥ ਈਸਟ ਫੈਸਟਿਵਲ ਅਟੈਂਡ ਕਰਨ ਗਏ ਸਨ। ਇਹ ਫੈਸਟਿਵਲ 19 ਤੋਂ 21 ਸਤੰਬਰ ਤੱਕ ਹੋਣਾ ਸੀ। ਰਿਪੋਰਟ ਦੇ ਮੁਤਾਬਕ, ਸਿੰਗਾਪੁਰ ਪੁਲਿਸ ਨੇ ਉਨ੍ਹਾਂ ਨੂੰ ਸਮੁੰਦਰ ਤੋਂ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਇੰਡਸਟਰੀ ਅਤੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੁਬੀਨ ਗਰਗ ਅਸਮ ਦੇ ਸਭ ਤੋਂ ਮਸ਼ਹੂਰ ਸੰਗੀਤਕਾਰਾਂ ਵਿੱਚੋਂ ਇੱਕ ਸਨ। ਬਾਲੀਵੁੱਡ ਵਿੱਚ ਵੀ ਉਨ੍ਹਾਂ ਨੇ ਕਈ ਸੁਪਰਹਿੱਟ ਗੀਤ ਦਿੱਤੇ, ਜਿਨ੍ਹਾਂ ਵਿੱਚ ‘ਗੈਂਗਸਟਰ’ ਫਿਲਮ ਦਾ “ਯਾ ਅਲੀ” ਵੀ ਸ਼ਾਮਲ ਹੈ। ਜੁਬੀਨ ਦੀ ਮੌਤ ਨਾਲ ਨਾ ਸਿਰਫ ਸੰਗੀਤ ਉਦਯੋਗ, ਸਗੋਂ ਪੂਰਾ ਬਾਲੀਵੁੱਡ ਸਦਮੇ ਵਿੱਚ ਹੈ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਜੁਬੀਨ ਨੂੰ ਸ਼ਰਧਾਂਜਲੀ ਦੇ ਰਹੇ ਹਨ। ਜਾਣਕਾਰੀ ਲਈ, ਉਨ੍ਹਾਂ ਨੇ ਫਿਲਮ ‘ਕਾਂਟੇ’ ਦੇ ਗਾਣੇ ’ਜਾਣੇ ਕਿਆ ਹੋਗਾ ਰਾਮਾ ਰੇ’ ਵਿੱਚ ਵੀ ਆਪਣੀ ਆਵਾਜ਼ ਦਿੱਤੀ ਸੀ ਰਾਜਨੇਤਾ ਰਿਪੁਨ ਬੋਰਾ ਜੁਬੀਨ ਦੀ ਮੌਤ ਤੋਂ ਬਹੁਤ ਦੁਖੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸ਼ੋਕ ਜ਼ਾਹਰ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ। ਇਸ ਵਿੱਚ ਉਨ੍ਹਾਂ ਨੇ ਲਿਖਿਆ, “ਸਾਡੇ ਸੱਭਿਆਚਾਰਕ ਪ੍ਰਤੀਕ ਜੁਬੀਨ ਗਰਗ ਦੇ ਅਚਾਨਕ ਦਿਹਾਂਤ ਨਾਲ ਡੂੰਘਾ ਸਦਮਾ ਅਤੇ ਦੁੱਖ ਹੋਇਆ ਹੈ। ਉਨ੍ਹਾਂ ਦੀ ਅਵਾਜ਼, ਸੰਗੀਤ ਅਤੇ ਅਡੋਲ ਸਾਹਸ ਨੇ ਅਸਮ ਅਤੇ ਇਸ ਤੋਂ ਬਾਹਰ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।
















