ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਅੱਜ ਹੋਣਗੀਆਂ ਆਹਮੋ-ਸਾਹਮਣੇ

ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਅੱਜ ਹੋਣਗੀਆਂ ਆਹਮੋ-ਸਾਹਮਣੇ

ਮੁੰਬਈ-ਇੰਡੀਅਨ ਪ੍ਰੀਮੀਅਰ ਲੀਗ 2025 ਦੇ 69ਵੇਂ ਮੈਚ ਵਿੱਚ ਅੱਜ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ 7:30 ਵਜੇ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੂੰ ਕੁਆਲੀਫਾਇਰ 1 ਵਿੱਚ ਜਗ੍ਹਾ ਪੱਕੀ ਕਰਨ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਜਾਣਕਾਰੀ ਮੁਤਾਬਕ  ਇਹ ਦੋਵਾਂ ਟੀਮਾਂ ਲਈ ਇਸ ਸੀਜ਼ਨ ਵਿੱਚ ਲੀਗ ਦਾ ਆਖਰੀ ਮੈਚ ਹੈ। 13 ਮੈਚਾਂ ਤੋਂ ਬਾਅਦ, ਪੰਜਾਬ 17 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ ਜਦੋਂ ਕਿ ਮੁੰਬਈ ਇੰਨੇ ਹੀ ਮੈਚਾਂ ਵਿੱਚ 16 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਜੇਕਰ ਪੰਜਾਬ ਇਹ ਮੈਚ ਜਿੱਤਦਾ ਹੈ ਤਾਂ ਇਹ 19 ਅੰਕਾਂ ਨਾਲ ਸਿਖਰ ’ਤੇ ਪਹੁੰਚ ਜਾਵੇਗਾ ਅਤੇ ਜੇਕਰ ਮੁੰਬਈ ਇਹ ਮੈਚ ਜਿੱਤਦਾ ਹੈ, ਤਾਂ ਇਹ 18 ਅੰਕਾਂ ਨਾਲ ਚੋਟੀ ਦੇ ਦੋ ਲਈ ਕੁਆਲੀਫਾਈ ਕਰ ਲਵੇਗਾ ਕਿਉਂਕਿ ਉਨ੍ਹਾਂ ਦਾ ਨੈੱਟ ਰਨ ਰੇਟ ਗੁਜਰਾਤ ਨਾਲੋਂ ਬਿਹਤਰ ਹੈ।  ਜ਼ਿਕਰਯੋਗ ਹੈ ਪੰਜਾਬ ਲਈ ਬੁਰੀ ਖ਼ਬਰ ਇਹ ਹੈ ਕਿ ਉਨ੍ਹਾਂ ਦਾ ਤੇਜ਼ ਗੇਂਦਬਾਜ਼ ਮਾਰਕੋ ਜੌਨਸਨ ਰਾਸ਼ਟਰੀ ਡਿਊਟੀ ਲਈ ਆਪਣੇ ਦੇਸ਼ ਰਵਾਨਾ ਹੋ ਗਿਆ ਹੈ, ਜਿਸ ਕਾਰਨ ਉਹ ਇਸ ਮੈਚ ਲਈ ਉਪਲਬਧ ਨਹੀਂ ਹੋਵੇਗਾ, ਜਦੋਂ ਕਿ ਯੁਜਵੇਂਦਰ ਚਾਹਲ ਸੱਟ ਕਾਰਨ ਪਿਛਲੇ ਮੈਚ ਵਿੱਚ ਨਹੀਂ ਖੇਡ ਸਕਿਆ ਅਤੇ ਇਸ ਮੈਚ ਵਿੱਚ ਉਸਦੀ ਉਪਲਬਧਤਾ ਵੀ ਅਨਿਸ਼ਚਿਤ ਬਣੀ ਹੋਈ ਹੈ।   ਪੰਜਾਬ ਕਿੰਗਜ਼ ਦੇ ਸੰਭਾਵਿਤ ਪਲੇਇੰਗ-11: ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਜੋਸ਼ ਇੰਗਲਿਸ, ਸ਼੍ਰੇਅਸ ਅਈਅਰ, ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਉਮਰਜ਼ਈ, ਮਾਰਕੋ ਜੈਨਸਨ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ। ਇਮਪੈਕਟ ਪਲੇਅਰ: ਪ੍ਰਵੀਨ ਦੂਬੇ। ਜਦੋਂ ਕਿ ਸੰਭਾਵਿਤ ਪਲੇਇੰਗ-11 ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ, ਰਿਆਨ ਰਿਕੇਲਟਨ, ਵਿਲ ਜੈਕਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ, ਨਮਨ ਧੀਰ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਟਰੇਂਟ ਬੋਲਟ, ਜਸਪ੍ਰੀਤ ਬੁਮਰਾਹ ਹੋਣ ਦੀ ਸੰਭਾਵਨਾ ਜਾਪਦੀ ਹੈ।