ਕੈਲਗਰੀ ਵਿੱਚ ਸੜਕ ਹਾਦਸੇ ਦੌਰਾਨ 70 ਸਾਲਾ ਵਿਅਕਤੀ ਜ਼ਖ਼ਮੀ

ਕੈਲਗਰੀ ਵਿੱਚ ਸੜਕ ਹਾਦਸੇ ਦੌਰਾਨ 70 ਸਾਲਾ ਵਿਅਕਤੀ ਜ਼ਖ਼ਮੀ

ਕੈਲਗਰੀ-ਸੋਮਵਾਰ ਦੁਪਹਿਰ ਨੂੰ ਉੱਤਰ-ਪੂਰਬੀ ਕੈਲਗਰੀ ਵਿੱਚ ਇੱਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਇੱਕ 70 ਸਾਲਾ ਸਾਈਕਲ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ। ਜਾਣਕਾਰੀ ਮੁਤਾਬਕ ਐਮਰਜੈਂਸੀ ਕਰਮਚਾਰੀਆਂ ਨੂੰ 3:20 ਵਜੇ ਦੇ ਕਰੀਬ 36 ਸਟਰੀਟ NE ਅਤੇ 20 ਐਵਨਿਊ NE ਦੇ ਚੌਰਾਹੇ ’ਤੇ ਇੱਕ ਵਾਹਨ ਅਤੇ ਇੱਕ ਸਾਈਕਲ ਸਵਾਰ ਦੇ ਟਕਰਾਉਣ ਦੀ ਘਟਨਾ ਸਾਹਮਣੇ ਆਈ ਜਿਸ ਤੋਂ ਬਾਅਦ ਮੌਕੇ ’ਤੇ ਪੀੜਤ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਾਮੂਲੀ ਸੱਟਾਂ ਹੋਣ ਦੀ ਰਿਪੋਰਟ ਦਿੱਤੀ।  ਕੋਈ ਹੋਰ ਸੱਟਾਂ ਦੀ ਰਿਪੋਰਟ ਨਹੀਂ ਹੈ। ਇਸ ਦੌਰਾਨ ਘਟਨਾ ਸਥਾਨ ਵਾਲਾ ਰੋਡ ਕੁੱਝ ਸਮੇਂ ਲਈ ਬੰਦ ਕੀਤਾ ਗਿਆ ਪਰ ਮੁੜ ਖੋਲ੍ਹ ਦਿੱਤਾ ਗਿਆ।