ਕੈਲਗਰੀ ਵਿੱਚ ਅਧਿਕਾਰੀਆਂ ਨਾਲ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਜ਼ਖਮੀ

One person injured in shootout with officers in Calgary

ਕੈਲਗਰੀ ਵਿੱਚ ਅਧਿਕਾਰੀਆਂ ਨਾਲ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਜ਼ਖਮੀ

ਕੈਲਗਰੀ-6 ਜੂਨ ਨੂੰ ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪਾਂਸ ਟੀਮ ਨੂੰ ਦੱਖਣ-ਪੂਰਬੀ ਕੈਲਗਰੀ ਦੇ ਮੈਨਚੈਸਟਰ ਉਦਯੋਗਿਕ ਖੇਤਰ ਵਿੱਚ ਹੋਈ ਇੱਕ ਅਧਿਕਾਰੀ ਨਾਲ ਹੋਈ ਗੋਲੀਬਾਰੀ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸਿਵਲ ਡਰੈਸ ਵਿੱਚ ਕੈਲਗਰੀ ਪੁਲਿਸ ਸੇਵਾ ਅਧਿਕਾਰੀ ਗਸ਼ਤ ਕਰ ਰਹੇ ਸਨ ਜਦੋਂ ਉਹ ਇੱਕ ਨਾਗਰਿਕ ਵਾਹਨ ਦੇ ਕੋਲੋਂ ਲੰਘੇ ਜਿਸ ਵਿੱਚ ਬਹੁਤ ਸਾਰੇ ਲੋਕ ਸਵਾਰ ਸਨ। ਯਾਤਰੀਆਂ ਵਿੱਚੋਂ ਇੱਕ ਨੇ ਅਧਿਕਾਰੀਆਂ ਨੂੰ ਇੱਕ ਹੈਂਡਗਨ ਦਿਖਾਈ। ਜਿਸ ਤੋਂ ਬਾਅਦ ਦੋਵਾਂ ਅਧਿਕਾਰੀਆਂ ਨੇ ਵਾਹਨ ਦਾ ਪਿੱਛਾ ਕੀਤਾ ਜਦੋਂ ਨਾਗਰਿਕ ਵਾਹਨ ਨੇ ਰੋਕਿਆ ਤਾਂ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪਰ ਬਾਕੀ ਸਵਾਰ ਵਾਹਨ ਵਿੱਚ ਹੀ ਰਹੇ ਅਤੇ ਪੁਲਿਸ ਦੇ ਹੁਕਮਾਂ ਦੀ ਪਾਲਣਾ ਕੀਤੀ। ਮੌਕੇ ’ਤੇ ਹੀ ਪੁਲਿਸ ਨੇ ਪਿੱਛਾ ਕਰਕੇ ਕਥਿਤ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ਦੌਰਾਨ ਗੋਲੀਬਾਰੀ ਹੋਈ ਅਤੇ ਹੋਰ ਪੁਲਿਸ ਅਧਿਕਾਰੀ ਵੀ ਇਸ ਦੌਰਾਨ ਸ਼ਾਮਲ ਹੋਏ। ਗੋਲੀਬਾਰੀ ਦੌਰਾਨ ਵਿਅਕਤੀ ਦੇ ਫੱਟੜ ਹੋ ਜਾਣ ਕਾਰਨ ਉਸ ਨੂੰ ਫੁੱਟਹਿਲਜ਼ ਹਸਪਤਾਲ ਲਿਜਾਣ ਤੱਕ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਜਾਂਚ ਪੜਤਾਲ ਕਰਨ ’ਤੇ ਵਿਅਕਤੀ ਦੇ ਕਬਜ਼ੇ ਵਿੱਚੋਂ .22 ਕੈਲੀਬਰ ਰਾਉਂਡਾਂ ਵਾਲਾ ਇੱਕ 34-ਪ੍ਰਿੰਟਿਡ ਬੰਦੂਕ ਮਿਲਿਆ। ਇਸ ਮੌਕੇ ਇਹ ਮਾਮਲਾ ਹੁਣ ਜਾਂਚ ਅਧੀਨ ਹੈ, ਮਾਮਲੇ ਦੇ ਸਿੱਟੇ ਤੱਕ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਜਾਵੇਗੀ।