ਏਐਚਐਸ ਨੇ ਦਿੱਤੀ ਕੈਲਗਰੀ ਮੈਡੀਕਲ ਸੈਂਟਰ ਅਤੇ ਬਰੂਅਰੀ ਵਿਖੇ ਖਸਰੇ ਦੇ ਸੰਭਾਵੀ ਸੰਪਰਕ ਦੀ ਚੇਤਾਵਨੀ
ਅਲਬਰਟਾ-ਅਲਬਰਟਾ ਹੈਲਥ ਸਰਵਿਸਿਜ਼ ਕੈਲਗਰੀ ਵਾਸੀਆਂ ਨੂੰ ਮਿਸ਼ਨ ਵਿੱਚ ਇੱਕ ਸਥਾਨਕ ਬਰੂਅਰੀ ਅਤੇ ਇੱਕ ਉੱਤਰ-ਪੱਛਮੀ ਮੈਡੀਕਲ ਸੈਂਟਰ ਵਿੱਚ ਖਸਰੇ ਦੇ ਸੰਭਾਵੀ ਸੰਪਰਕ ਦੀ ਚੇਤਾਵਨੀ ਦੇ ਰਹੀ ਹੈ। ਜਾਣਕਾਰੀ ਮੁਤਾਬਕ ਸਿਹਤ ਏਜੰਸੀ ਨੇ ਕਿਹਾ ਕਿ ਖਸਰੇ ਨਾਲ ਪੀੜਤ ਇੱਕ ਵਿਅਕਤੀ ਦੀ ਪੁਸ਼ਟੀ ਕੀਤੀ ਅਤੇ ਨਾਲ ਹੀ ਏਐਚਐਸ ਦਾ ਕਹਿਣਾ ਹੈ ਕਿ ਵਿਅਕਤੀ ਨੇ ਦੋ ਦਿਨ ਬਾਅਦ 31 ਕਰੌਫੁੱਟ ਵੇਅ ਐਨਡਬਲਯੂ ਵਿਖੇ ਪਿਨੈਕਲ ਮੈਡੀਕਲ ਸੈਂਟਰਜ਼ ਕਰੌਫੁੱਟ ਦਾ ਦੌਰਾ ਕੀਤਾ। ਜਿੱਥੇ ਉਹ ਵੱਖ ਵੱਖ ਲੋਕਾਂ ਨੂੰ ਮਿਲਿਆ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਹੋਰ ਜਨਤਕ ਥਾਵਾਂ ਦਾ ਦੌਰਾ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਸੋਮਵਾਰ ਨੂੰ ਸੂਬੇ ਦੇ ਕੁੱਲ ਮਾਮਲਿਆਂ ਵਿੱਚ 36 ਕੇਸ ਜੋੜੇ ਗਏ, ਜਿਸ ਨਾਲ ਸੂਬੇ ਵਿੱਚ 1,574 ਕੇਸ ਬਣ ਗਏ। 17 ਉੱਤਰੀ ਜ਼ੋਨ ਤੋਂ, 14 ਦੱਖਣੀ ਜ਼ੋਨ ਤੋਂ ਅਤੇ ਪੰਜ ਕੈਲਗਰੀ ਤੋਂ ਹਨ।
















