ਆਪ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਨੀ ਮੁਹੱਈਆ ਕਰਵਾਉਣ ਵਿੱਚ ਰਹੀ ਅਸਫਲ: ਸਾਬਕਾ ਸਿਹਤ ਮੰਤਰੀ ਸਿੱਧੂ

ਆਪ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਨੀ ਮੁਹੱਈਆ ਕਰਵਾਉਣ ਵਿੱਚ ਰਹੀ ਅਸਫਲ: ਸਾਬਕਾ ਸਿਹਤ ਮੰਤਰੀ ਸਿੱਧੂ
ਚੰਡੀਗੜ੍ਹ-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਮੋਹਾਲੀ ਵਿੱਚ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿਣ ਲਈ ’ਆਪ’ ਸਰਕਾਰ ਦੀ ਨਿੰਦਾ ਕੀਤੀ ਅਤੇ ਇਸਨੂੰ “ਸ਼ਾਸਨ ਸੰਕਟ” ਕਿਹਾ। ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ ਕਿ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਵੱਧ ਰਿਹਾ ਹੈ ਅਤੇ ਲੋਕ ਹਰ ਰਾਤ 8-10 ਘੰਟੇ ਬਿਜਲੀ ਕੱਟ ਝੱਲ ਰਹੇ ਹਨ। ਵਸਨੀਕ ਆਪਣੀਆਂ ਕਾਰਾਂ ਵਿੱਚ ਸੌਣ ਲਈ ਮਜਬੂਰ ਹਨ।” ਜਿਸ ਕਰਕੇ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੂਠੇ ਵਾਅਦੇ ਕਰਨ ਲਈ ਆਲੋਚਨਾ ਕੀਤੀ। “ਉਹਨਾਂ ਕਿਹਾ ਕਿ 24 ਘੰਟੇ ਬਿਜਲੀ ਸਪਲਾਈ ਦਾ ਉਨ੍ਹਾਂ ਦਾ ਦਾਅਵਾ ਝੂਠ ਸੀ ਅਤੇ “ਆਪ ਨੇਤਾ ਮਨੀਸ਼ ਸਿਸੋਦੀਆ ਦਾ ਹਾਲੀਆ ਟਵੀਟ ’ਜ਼ੀਰੋ ਪਾਵਰ ਕੱਟ’ ਦਾ ਦਾਅਵਾ ਕਰਨਾ “ਮਜ਼ਾਕ” ਸੀ। ਉਹਨਾਂ ਕਿਹਾ ਕਿ ਪੰਜਾਬ ਦੇ 15 ਵਿੱਚੋਂ ਚਾਰ ਥਰਮਲ ਯੂਨਿਟ ਬੰਦ ਹਨ ਅਤੇ ਸੰਕਟ ਲਈ ਬਿਜਲੀ ਵਿਭਾਗ ਵਿੱਚ ਸਟਾਫ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। “ਕਰਮਚਾਰੀ ਰੋਜ਼ਾਨਾ 18-20 ਘੰਟੇ ਕੰਮ ਕਰ ਰਹੇ ਹਨ। ਸਰਕਾਰ ਨੂੰ ਤੁਰੰਤ ਖਾਲੀ ਅਸਾਮੀਆਂ ਭਰਨੀ ਚਾਹੀਦੀਆਂ ਹਨ।”
ਸਥਿਤੀ ਨੂੰ ਗੰਭੀਰ ਦੱਸਦੇ ਹੋਏ, ਸਿੱਧੂ ਨੇ ’ਆਪ’ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ “ਜਨਤਾ ਨੂੰ ਜਨਤਕ ਸੰਪਰਕ ਨਾਲ ਗੁੰਮਰਾਹ ਕਰਨਾ ਬੰਦ ਕਰੇ ਅਤੇ ਪੰਜਾਬ ਦੇ ਹਨੇਰੇ ਵਿੱਚ ਡੁੱਬਣ ਤੋਂ ਪਹਿਲਾਂ ਜ਼ਮੀਨੀ ਹਕੀਕਤਾਂ ਨੂੰ ਸੰਬੋਧਨ ਕਰੇ”।