ਸੌਰਵ ਗਾਂਗੁਲੀ ਮੁੜ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ ਦੇ ਬਣ ਸਕਦੇ ਹਨ ਪ੍ਰਧਾਨ

ਸੌਰਵ ਗਾਂਗੁਲੀ ਮੁੜ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ ਦੇ ਬਣ ਸਕਦੇ ਹਨ ਪ੍ਰਧਾਨ

ਮੁੰਬਈ-ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਇੱਕ ਵਾਰ ਫਿਰ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ ਦੇ ਪ੍ਰਧਾਨ ਬਣ ਸਕਦੇ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸੀਏਬੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ। ਉਨ੍ਹਾਂ ਖਿਲਾਫ਼ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ ਹੈ। ਅਜਿਹੀ ਸਥਿਤੀ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ 22 ਸਤੰਬਰ ਨੂੰ ਹੋਣ ਵਾਲੀਆਂ ਸੀਏਬੀ ਚੋਣਾਂ ਵਿੱਚ ਆਪਣੇ ਵੱਡੇ ਭਰਾ ਸਨੇਹਾਸ਼ੀਸ਼ ਗਾਂਗੁਲੀ ਦੀ ਜਗ੍ਹਾ ਲੈਣਗੇ। ਜਾਣਕਾਰੀ ਮੁਤਾਬਕ ਹਰ ਕੋਈ ਇਸ ਐਸੋਸੀਏਸ਼ਨ ਦਾ ਹਿੱਸਾ ਹੈ - ਗਾਂਗੁਲੀ ਗਾਂਗੁਲੀ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਮੈਂ ਸਾਰਿਆਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਸੀਏਬੀ ਵਿੱਚ ਕੋਈ ਵਿਰੋਧ ਨਹੀਂ ਹੈ। ਹਰ ਕੋਈ ਇਸ ਐਸੋਸੀਏਸ਼ਨ ਦਾ ਹਿੱਸਾ ਹੈ। ਇਕੱਠੇ ਮਿਲ ਕੇ ਅਸੀਂ ਸੀਏਬੀ ਅਤੇ ਬੰਗਾਲ ਕ੍ਰਿਕਟ ਨੂੰ ਅੱਗੇ ਲੈ ਜਾਵਾਂਗੇ। ਆਉਣ ਵਾਲੇ ਸੀਜ਼ਨ ਵਿੱਚ, ਈਡਨ ਗਾਰਡਨਜ਼ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਟੈਸਟ ਮੈਚ, ਪੁਰਸ਼ ਟੀ20 ਵਿਸ਼ਵ ਕੱਪ ਅਤੇ ਬੰਗਾਲ ਪ੍ਰੋ ਟੀ20 ਲੀਗ ਦੀ ਮੇਜ਼ਬਾਨੀ ਕਰਨੀ ਹੈ। ਮੈਂ ਇਸ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਗਾਂਗੁਲੀ 2019 ਤੋਂ 2022 ਤੱਕ ਬੀਸੀਸੀਆਈ ਦੇ ਪ੍ਰਧਾਨ ਰਹੇ। ਇਸ ਤੋਂ ਪਹਿਲਾਂ, ਗਾਂਗੁਲੀ 2015 ਤੋਂ 2019 ਤੱਕ 312 ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ, ਉਹ 2019 ਤੋਂ 2022 ਤੱਕ ਬੀਸੀਸੀਆਈ ਪ੍ਰਧਾਨ ਰਹੇ। ਉਦੋਂ ਤੋਂ ਉਹ “20 ਫਰੈਂਚਾਇਜ਼ੀ ਸਰਕਟ ਵਿੱਚ ਕਈ ਟੀਮਾਂ ਨਾਲ ਜੁੜੇ ਰਹੇ ਹਨ। ਉਹ 2021 ਵਿੱਚ ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦੇ ਚੇਅਰਮੈਨ ਬਣੇ। ਉਨ੍ਹਾਂ ਨੂੰ ਅਨਿਲ ਕੁੰਬਲੇ ਦੀ ਜਗ੍ਹਾ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ।