ਰੂਸ ਵਲੋਂ ਯੂਕਰੇਨ ’ਤੇ ਹੁਣ ਤਕ ਦਾ ਸੱਭ ਤੋਂ ਵੱਡਾ ਹਵਾਈ ਹਮਲਾ

ਰੂਸ ਵਲੋਂ ਯੂਕਰੇਨ ’ਤੇ ਹੁਣ ਤਕ ਦਾ ਸੱਭ ਤੋਂ ਵੱਡਾ ਹਵਾਈ ਹਮਲਾ

ਰੂਸ-ਰੂਸ ਨੇ ਇਕ ਵਾਰ ਫਿਰ ਯੂਕ੍ਰੇਨ ’ਤੇ ਵੱਡਾ ਹਮਲਾ ਕੀਤਾ ਹੈ। ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ’ਤੇ ਮਿਜ਼ਾਈਲ ਅਤੇ ਡਰੋਨ ਹਮਲਾ ਕੀਤਾ ਹੈ। ਕੀਵ ਵਿਚ ਰਾਤ ਭਰ ਧਮਾਕਿਆਂ ਦੀ ਆਵਾਜ਼ ਗੂੰਜਦੀ ਰਹੀ। ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨ ਤੇ ਯੂਕਰੇਨ ਨੂੰ ਹਥਿਆਰਾਂ ਦੀ ਕੁੱਝ ਖੇਪ ਰੋਕਣ ਦੇ ਅਪਣੇ ਪ੍ਰਸ਼ਾਸਨ ਦੇ ਫ਼ੈਸਲੇ ’ਤੇ ਪਹਿਲੀ ਜਨਤਕ ਟਿਪਣੀ ਕਰਨ ਦੇ ਕੁੱਝ ਘੰਟੇ ਬਾਅਦ ਹੋਇਆ। ਜਾਣਕਾਰੀ ਮੁਤਾਬਕ  ਮੇਅਰ ਵਿਟਾਲੀ ਕਲਿਟਸਕੋ ਅਨੁਸਾਰ ਹਮਲਿਆਂ ਵਿਚ ਘੱਟੋ-ਘੱਟ 23 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 14 ਹਸਪਤਾਲ ਵਿਚ ਦਾਖ਼ਲ ਹਨ। ਇਸ ਤੋਂ ਇਲਾਵਾ ਰਾਜਧਾਨੀ ਦੇ ਕਈ ਜ਼ਿਲ੍ਹਿਆਂ ਨੂੰ ਨੁਕਸਾਨ ਪਹੁੰਚਿਆ। ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨ ਅਤੇ ਅਮਰੀਕਾ ਵਲੋਂ ਯੂਕ੍ਰੇਨ ਨੂੰ ਹਥਿਆਰਾਂ ਦੀ ਕੁੱਝ ਖੇਪ ਰੋਕਣ ਦੇ ਫ਼ੈਸਲੇ ਤੋਂ ਕੁੱਝ ਘੰਟਿਆਂ ਬਾਅਦ ਹੋਇਆ। ਰੂਸੀ ਹਵਾਈ ਸੈਨਾ ਨੇ ਦਸਿਆ ਕਿ ਉਸ ਨੇ ਰਾਤ ਭਰ ਯੂਕ੍ਰੇਨ ਵਿਚ 550 ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ। ਇਨ੍ਹਾਂ ਵਿਚੋਂ ਜ਼ਿਆਦਾਤਰ ਸ਼ਾਹਿਦ ਡਰੋਨ ਸਨ। ਹਮਲੇ ਵਿਚ 11 ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ। ਕੀਵ ਵਿਚ ਡਰੋਨਾਂ ਦੀ ਗੂੰਜ ਅਤੇ ਧਮਾਕਿਆਂ ਅਤੇ ਮਸ਼ੀਨ ਗਨ ਫ਼ਾਇਰਿੰਗ ਦੀਆਂ ਆਵਾਜ਼ਾਂ ਲਗਾਤਾਰ ਸੁਣੀਆਂ ਗਈਆਂ। ਯੂਕ੍ਰੇਨੀ ਫ਼ੌਜ ਨੇ ਹਵਾਈ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦਸਿਆ ਗਿਆ ਕਿ ਹਮਲੇ ਦਾ ਮੁੱਖ ਨਿਸ਼ਾਨਾ ਕੀਵ ਸੀ। ਰੂਸ ਨੇ ਨੌਂ ਮਿਜ਼ਾਈਲਾਂ ਅਤੇ 63 ਡਰੋਨਾਂ ਨਾਲ ਅੱਠ ਥਾਵਾਂ ’ਤੇ ਸਫ਼ਲਤਾਪੂਰਵਕ ਹਮਲਾ ਕੀਤਾ। ਇਸ ਦੇ ਨਾਲ ਹੀ ਯੂਕ੍ਰੇਨੀ ਹਵਾਈ ਰਖਿਆ ਨੇ ਦੋ ਕਰੂਜ਼ ਮਿਜ਼ਾਈਲਾਂ ਸਮੇਤ 270 ਡਰੋਨਾਂ ਨੂੰ ਡੇਗ ਦਿਤਾ।