ਮੁੱਲਾਂਪੁਰ ਸਟੇਡੀਅਮ ਸਤੰਬਰ ਵਿੱਚ ਕਰੇਗਾ ਆਸਟਰੇਲੀਆ ਵਿਰੁੱਧ 2 ਮਹਿਲਾ ਵਨਡੇ ਮੈਚਾਂ ਦੀ ਮੇਜ਼ਬਾਨੀ 

ਮੁੱਲਾਂਪੁਰ ਸਟੇਡੀਅਮ ਸਤੰਬਰ ਵਿੱਚ ਕਰੇਗਾ ਆਸਟਰੇਲੀਆ ਵਿਰੁੱਧ 2 ਮਹਿਲਾ ਵਨਡੇ ਮੈਚਾਂ ਦੀ ਮੇਜ਼ਬਾਨੀ 

ਮੋਹਾਲੀ-ਪਹਿਲੀ ਵਾਰ, ਮੁੱਲਾਂਪੁਰ ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਪੀਸੀਏ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਇਸ ਸਾਲ ਸਤੰਬਰ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਹੋਣ ਵਾਲੀ ਤਿੰਨ ਮੈਚਾਂ ਦੀ ਮਹਿਲਾ ਵਨਡੇ ਸੀਰੀਜ਼ ਦੇ ਪਹਿਲੇ ਦੋ ਮਹਿਲਾ ਵਨਡੇ ਮੈਚਾਂ ਦੀ ਮੇਜ਼ਬਾਨੀ ਕਰੇਗਾ। ਜਾਣਕਾਰੀ ਮੁਤਾਬਕ ਸਟੇਡੀਅਮ ਨੂੰ ਅਪ੍ਰੈਲ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਇਸ ਸਾਲ ਦੇ ਅੰਤ ਵਿੱਚ 11 ਦਸੰਬਰ ਨੂੰ ਖੇਡੇ ਜਾਣ ਵਾਲੇ ਦੂਜੇ ਟੀ-20ਆਈ ਦੇ ਰੂਪ ਵਿੱਚ ਅਲਾਟ ਕੀਤਾ ਗਿਆ ਸੀ, ਇਹ ਪਹਿਲੀ ਵਾਰ ਹੋਵੇਗਾ ਜਦੋਂ ਸਟੇਡੀਅਮ ਅੰਤਰਰਾਸ਼ਟਰੀ ਮਹਿਲਾ ਵਨਡੇ ਮੈਚਾਂ ਦੀ ਮੇਜ਼ਬਾਨੀ ਕਰੇਗਾ। ਜ਼ਿਕਰਯੋਗ ਹੈ ਤਿੰਨ ਮੈਚਾਂ ਦੀ ਭਾਰਤ ਆਸਟਰੇਲੀਆ ਮਹਿਲਾ ਵਨਡੇ ਸੀਰੀਜ਼ ਦਾ ਸ਼ੁਰੂਆਤੀ ਅਤੇ ਦੂਜਾ ਮਹਿਲਾ ਵਨਡੇ ਕ੍ਰਮਵਾਰ 14 ਸਤੰਬਰ ਅਤੇ 17 ਸਤੰਬਰ ਨੂੰ ਸਟੇਡੀਅਮ ਵਿੱਚ ਖੇਡਿਆ ਜਾਵੇਗਾ।   ਪਹਿਲੇ ਦੋ ਵਨਡੇ ਹੁਣ ਨਿਊ ਚੰਡੀਗੜ੍ਹ ਦੇ ਨਿਊ ਪੀਸੀਏ ਸਟੇਡੀਅਮ ਵਿੱਚ ਹੋਣਗੇ, ਜਦੋਂ ਕਿ ਤੀਜਾ ਅਤੇ ਆਖਰੀ ਵਨਡੇ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੋਵੇਗਾ,” ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੱਕ ਬਿਆਨ ਵਿੱਚ ਕਿਹਾ।  ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਭੁੱਲਰ, ਜੋ ਕਿ ਪੰਜਾਬ ਨਾਲ ਸਬੰਧਤ ਹੈ, ਦੇ ਮੁੱਲਾਂਪੁਰ ਸਟੇਡੀਅਮ ਵਿੱਚ ਭਾਰਤੀ ਮਹਿਲਾ ਟੀਮ ਨਾਲ ਅੰਤਰਰਾਸ਼ਟਰੀ ਮੈਚ ਖੇਡਣ ਦੀ ਉਮੀਦ ਹੈ, ਜਿਸ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਦੱਸ ਦਈਏ ਇਸ ਸਟੇਡੀਅਮ ਵਿੱਚ ਹੈਰਿੰਗਬੋਨ ਡਰੇਨੇਜ ਸਿਸਟਮ, ਇੱਕ ਰੇਤ ਦਾ ਮੈਦਾਨ, ਅੰਤਰਰਾਸ਼ਟਰੀ-ਗ੍ਰੇਡ ਡਰੈਸਿੰਗ ਰੂਮ, ਸਟੀਮ, ਸੌਨਾ ਅਤੇ ਆਈਸ ਬਾਥ ਸਹੂਲਤਾਂ, ਅਤੇ 49 ਕਾਰਪੋਰੇਟ ਬਾਕਸਾਂ ਤੋਂ ਇਲਾਵਾ ਇੱਕ ਵਿਸ਼ਵ ਪੱਧਰੀ ਜਿਮ ਵਰਗੀਆਂ ਨਵੀਆਂ ਸਹੂਲਤਾਂ ਹਨ, ਪਿਛਲੇ ਸਾਲ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਸ਼ੁਰੂ ਕਰਨ ਤੋਂ ਬਾਅਦ ਕੁੱਲ 11 ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕੀਤੀ ਗਈ ਹੈ।