ਬੀਸੀਸੀਆਈ ਸਪੋਰਟ ਸਟਾਫ ਵਿੱਚ ਬਦਲਾਅ ਕਰਨ ਲਈ ਤਿਆਰ
BCCI ready to make changes in support staff

ਮੁੰਬਈ-ਮੁੰਬਈ ਦੇ ਦਿੱਗਜ ਅਭਿਸ਼ੇਕ ਨਾਇਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਵਜੋਂ ਹਟਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦਾ ਸਪੋਰਟ ਸਟਾਫ ਦੇ ਇੱਕ ਉੱਚ-ਪ੍ਰੋਫਾਈਲ ਮੈਂਬਰ ਨਾਲ ਮਤਭੇਦ ਹੋ ਗਿਆ ਹੈ। ਜੇਕਰ ਬੋਰਡ ਸੂਤਰਾਂ ਦੀ ਮੰਨੀਏ ਤਾਂ, ਨਾਇਰ ਨੂੰ ਪਹਿਲਾਂ ਹੀ ਬੀਸੀਸੀਆਈ ਦੇ ਉਸ ਤੋਂ ਵੱਖ ਹੋਣ ਦੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਫੀਲਡਿੰਗ ਕੋਚ ਟੀ ਦਿਲੀਪ ਅਤੇ ਸਟਰੈਂਥ ਐਂਡ ਕੰਡੀਸ਼ਨਿੰਗ ਕੋਚ ਸੋਹਮ ਦੇਸਾਈ ਵੀ ਆਪਣੇ-ਆਪਣੇ ਅਹੁਦਿਆਂ ’ਤੇ ਤਿੰਨ ਸਾਲ ਤੋਂ ਵੱਧ ਸਮਾਂ ਪੂਰਾ ਕਰਨ ਤੋਂ ਬਾਅਦ ਬਾਹਰ ਜਾ ਰਹੇ ਹਨ। ਬੀਸੀਸੀਆਈ ਦੀ ਨਵੀਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਨੇ ਸਪੋਰਟ ਸਟਾਫ ਦੇ ਕਾਰਜਕਾਲ ਨੂੰ ਤਿੰਨ ਸਾਲ ਤੱਕ ਸੀਮਤ ਕਰ ਦਿੱਤਾ ਹੈ।
ਦਰਅਸਲ ਭਾਰਤ ਦੇ ਪਹਿਲੇ ਸਟਰੈਂਥ ਐਂਡ ਕੰਡੀਸ਼ਨਿੰਗ ਕੋਚ ਐਡਰੀਅਨ ਲੇ ਰੌਕਸ ਦੇ ਦੂਜੇ ਕਾਰਜਕਾਲ ਲਈ ਵਾਪਸ ਆਉਣ ਦੀ ਸੰਭਾਵਨਾ ਹੈ। ਗੱਲਬਾਤ ਦੌਰਾਨ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਨਾ ਤਾਂ ਇਸ ਵਿਕਾਸ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਕੀਤਾ। ਉਹਨਾਂ ਕਿਹਾ ਕਿ ਕੁਝ ਚੀਜ਼ਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਤੁਹਾਨੂੰ ਕੁਝ ਦਿਨਾਂ ਵਿੱਚ ਬੀਸੀਸੀਆਈ ਤੋਂ ਇੱਕ ਪ੍ਰੈਸ ਨੋਟ ਮਿਲੇਗਾ।
ਦੱਸਣਯੋਗ ਹੈ ਸੀਤਾਂਸ਼ੂ ਕੋਟਕ ਨੂੰ ਭਾਰਤੀ ਟੀਮ ਦੇ ਸਹਾਇਕ ਸਟਾਫ ਵਿੱਚ ਵਾਧੂ ਬੱਲੇਬਾਜ਼ੀ ਕੋਚ ਵਜੋਂ ਸ਼ਾਮਲ ਕਰਨ ਤੋਂ ਬਾਅਦ ਨਾਇਰ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਬੀਸੀਸੀਆਈ ਦੁਆਰਾ ਇੱਕ ਸਮੀਖਿਆ ਮੀਟਿੰਗ ਕੀਤੀ ਗਈ ਜਿਸ ਵਿੱਚ ਬੋਰਡ ਦੇ ਉੱਚ ਅਧਿਕਾਰੀ, ਜਿਨ੍ਹਾਂ ਵਿੱਚ ਸਕੱਤਰ ਦੇਵਜੀਤ ਸੈਕੀਆ ਅਤੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਸ਼ਾਮਲ ਸਨ, ਭਾਰਤੀ ਟੀਮ ਨਾਲ ਜੁੜੇ ਮਹੱਤਵਪੂਰਨ ਮੈਂਬਰਾਂ ਅਤੇ ਰਾਸ਼ਟਰੀ ਚੋਣਕਾਰਾਂ ਦੇ ਨਾਲ ਮੌਜੂਦ ਸਨ। “ਮੀਟਿੰਗ ਤੋਂ ਇਲਾਵਾ, ਸਹਾਇਤਾ ਸਟਾਫ ਦੇ ਇੱਕ ਸ਼ਕਤੀਸ਼ਾਲੀ ਮੈਂਬਰ ਨੇ ਨਾਇਰ ਦੀ ਮੌਜੂਦਗੀ ਬਾਰੇ ਆਪਣੇ ਖਦਸ਼ੇ ਪ੍ਰਗਟ ਕੀਤੇ। “ਹਾਲਾਂਕਿ ਬੀਸੀਸੀਆਈ ਨੇ ਤੁਰੰਤ ਕਾਰਵਾਈ ਨਹੀਂ ਕੀਤੀ ਪਰ ਉਨ੍ਹਾਂ ਨੇ ਸੌਰਾਸ਼ਟਰ ਦੇ ਸਾਬਕਾ ਰਨ-ਐਕਿਊਮੂਲੇਟਰ ਕੋਟਕ ਨੂੰ ਸ਼ਾਮਲ ਕੀਤਾ।