“ਬਾਇ ਕੈਨੇਡੀਅਨ” ਯੋਜਨਾ: ਕੈਨੇਡਾ ਅੱਜ ਰੱਖਿਆ ਉਦਯੋਗ ਲਈ ਨਵੀਂ ਰਣਨੀਤੀ ਜਾਰੀ ਕਰੇਗਾ
ਓਟਵਾ – ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਫੌਜ ਲਈ ਸਾਮਾਨ ਦੀ ਸਪਲਾਈ ਸੁਨਿਸ਼ਚਿਤ ਕਰਨ ਅਤੇ ਦੇਸ਼ ਦੇ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨ ਲਈ “ਬਾਇ ਕੈਨੇਡੀਅਨ” ਯੋਜਨਾ ਜਾਰੀ ਕਰਨ ਵਾਲੇ ਹਨ।
6.6 ਅਰਬ ਡਾਲਰ ਦੀ ਇਸ ਯੋਜਨਾ ਤਹਿਤ ਕੈਨੇਡਾ ਵਿੱਚ ਸੈਨਿਕ ਸਾਜੋ-ਸਾਮਾਨ ਤਿਆਰ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ। ਯੋਜਨਾ ਦੇ ਤਹਿਤ ਕੈਨੇਡੀਅਨ ਕੰਪਨੀਆਂ ਨੂੰ ਵੱਧ ਠੇਕੇ ਮਿਲਣਗੇ ਅਤੇ ਅਗਲੇ ਦਹਾਕੇ ਵਿੱਚ ਲਗਭਗ 1.25 ਲੱਖ ਨੌਕਰੀਆਂ ਸਿਰਜਣ ਦਾ ਟੀਚਾ ਹੈ।
ਇਸ ਰਣਨੀਤੀ ਦਾ ਇਕ ਹੋਰ ਮਕਸਦ ਛੋਟੀਆਂ ਅਤੇ ਦਰਮਿਆਨੀ ਉਦਯੋਗਿਕ ਇਕਾਈਆਂ ਨੂੰ ਰੱਖਿਆ ਖੇਤਰ ਵਿੱਚ ਸ਼ਾਮਿਲ ਕਰਨਾ ਵੀ ਹੈ। ਪੀਅਰ ਪੌਲੀਏਵਰ ਨੇ ਇਸ ਯੋਜਨਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਬੇਅਸਰ ਸਾਬਤ ਹੋ ਸਕਦੀ ਹੈ ਅਤੇ ਸਰਕਾਰ ਨੂੰ ਖਰੀਦ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਚਾਹੀਦਾ ਹੈ।
ਕੈਨੇਡਾ ਇਹ ਕਦਮ ਉਸ ਸਮੇਂ ਉਠਾ ਰਿਹਾ ਹੈ ਜਦੋਂ ਉਹ 2035 ਤੱਕ ਨਾਟੋ ਵਚਨਬੱਧਤਾਵਾਂ ਦੇ ਅਨੁਸਾਰ ਰੱਖਿਆ ਖਰਚ ਵਧਾਉਣ ਅਤੇ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇ ਰਿਹਾ ਹੈ।
















