ਨੋਵਾ ਸਕੋਸ਼ੀਆ ਵਿੱਚ ‘ਵਿੰਡ ਵੈਸਟ’ ਆਫਸ਼ੋਰ ਊਰਜਾ ਯੋਜਨਾ ਨੂੰ ਮਿਲਿਆ ਸਮਰਥਨ

ਨੋਵਾ ਸਕੋਸ਼ੀਆ ਵਿੱਚ ‘ਵਿੰਡ ਵੈਸਟ’ ਆਫਸ਼ੋਰ ਊਰਜਾ ਯੋਜਨਾ ਨੂੰ ਮਿਲਿਆ ਸਮਰਥਨ
ਹੈਲੀਫੈਕਸ-ਦੋ ਪ੍ਰਮੁੱਖ ਵਾਤਾਵਰਣ ਸਮੂਹ ਨੋਵਾ ਸਕੋਸ਼ੀਆ ਦੀ ਆਪਣੇ ਨਵੇਂ ਆਫਸ਼ੋਰ ਵਿੰਡ ਊਰਜਾ ਉਦਯੋਗ ਨੂੰ ਅੱਗੇ ਵਧਾਉਣ ਦੀ ਮਹੱਤਵਾਕਾਂਖੀ ਯੋਜਨਾ ਨੂੰ ਸਮਰਥਨ ਦੇ ਰਹੇ ਹਨ। ਜਾਣਕਾਰੀ ਮੁਤਾਬਕ ਪ੍ਰੀਮੀਅਰ ਟਿਮ ਹਿਊਸਟਨ ਨੇ ਕਿਹਾ ਕਿ ਸੂਬੇ ਦੀ ਪੰਜ ਗੀਗਾਵਾਟ ਬਿਜਲੀ ਪੈਦਾ ਕਰਨ ਲਈ ਕਾਫ਼ੀ ਆਫਸ਼ੋਰ ਵਿੰਡ ਫਾਰਮਾਂ ਨੂੰ ਲਾਇਸੈਂਸ ਦੇਣ ਦੀ ਯੋਜਨਾ ਨੂੰ ਅੱਠ ਗੁਣਾ ਵਧਾ ਕੇ 40 ਗੀਗਾਵਾਟ ਕੀਤਾ ਜਾਵੇਗਾ, ਜੋ ਕਿ ਨੋਵਾ ਸਕੋਸ਼ੀਆ ਦੀ ਜ਼ਰੂਰਤ ਦੇ 2.4 ਗੀਗਾਵਾਟ ਤੋਂ ਵੀ ਵੱਧ ਹੈ ਅਤੇ ਨਾਲ ਹੀ ਇਹ ਕਹਿੰਦੇ ਹੋਏ ਕਿ ਵਾਧੂ ਬਿਜਲੀ ਦੀ ਵਰਤੋਂ ਕੈਨੇਡਾ ਦੀ ਕੁੱਲ ਮੰਗ ਦੇ 27 ਪ੍ਰਤੀਸ਼ਤ ਦੀ ਸਪਲਾਈ ਕਰਨ ਲਈ ਕੀਤੀ ਜਾ ਸਕਦੀ ਹੈ ਉਹਨਾਂ ਨੇ ਓਟਾਵਾ ਨੂੰ ਆਪਣੇ ਨਵੇਂ ਵਿੰਡ ਵੈਸਟ ਪ੍ਰੋਜੈਕਟ ਦੀਆਂ ਲਾਗਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਕਿਹਾ। ਉਹਨਾਂ ਕਿਹਾ ਕਿ “ਨੋਵਾ ਸਕੋਸ਼ੀਆ ਇੱਕ ਸਾਫ਼ ਊਰਜਾ ਸਫਲਤਾ ਦੇ ਕਿਨਾਰੇ ’ਤੇ ਹੈ ਅਤੇ ਸੂਬਾ ਇੱਕ “ਊਰਜਾ ਸੁਪਰਪਾਵਰ” ਬਣਨ ਲਈ ਤਿਆਰ ਹੈ। ਇਸ ਤੋਂ ਇਲਾਵਾ ਸੀਅਰਾ ਕਲੱਬ ਕੈਨੇਡਾ ਦੇ ਕਾਰਜਕਾਰੀ ਨਿਰਦੇਸ਼ਕ ਗ੍ਰੇਚੇਨ ਫਿਟਜ਼ਗੇਰਾਲਡ ਨੇ ਕਿਹਾ ਕਿ ਪ੍ਰੀਮੀਅਰ ਦੀ ਯੋਜਨਾ, ਜਿਸ ਵਿੱਚ ਦੇਸ਼ ਭਰ ਵਿੱਚ ਟਰਾਂਸਮਿਸ਼ਨ ਲਾਈਨਾਂ ਦਾ ਨਿਰਮਾਣ ਸ਼ਾਮਲ ਹੈ, ਸੂਬੇ ਲਈ ਇੱਕ ਦਿਲਚਸਪ ਮੌਕਾ ਹੈ ਜੋ ਇਹ ਖੇਤਰ ਅਤੇ ਕੈਨੇਡਾ ਲਈ ਇੱਕ ਗੇਮ-ਚੇਂਜਰ ਹੋ ਸਕਦਾ ਹੈ ਅਤੇ ਨਾਲ ਹੀ ਸਹੀ ਢੰਗ ਨਾਲ ਅਤੇ ਸਲਾਹ-ਮਸ਼ਵਰੇ ਨਾਲ ਕਰਨ ਦੀ ਲੋੜ ਵੀ ਜਤਾਈ। ਜ਼ਿਕਰਯੋਗ ਹੈ ਇੱਕ ਰਿਪੋਰਟ ਮੁਤਾਬਕ 15 ਗੀਗਾਵਾਟ ਆਫਸ਼ੋਰ ਵਿੰਡ ਉਤਪਾਦਨ ਦੀ ਸਥਾਪਨਾ ਨਾਲ ਸਾਲਾਨਾ ਲਗਭਗ 30,000 ਸਿੱਧੀਆਂ ਨੌਕਰੀਆਂ ਪੈਦਾ ਹੋਣਗੀਆਂ।  ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਪੰਜ ਗੀਗਾਵਾਟ ਬਿਜਲੀ ਪੈਦਾ ਕਰਨ ਲਈ ਕਾਫ਼ੀ ਆਫਸ਼ੋਰ ਟਰਬਾਈਨਾਂ ਬਣਾਉਣ ਲਈ ਬੋਲੀ ਲਗਾਉਣ ਦੀ ਉਮੀਦ ਹੈ।